ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਸ਼ੁਰੂ, 70 ਫੀਸਦੀ ਆਪੂਰਤੀ ਹੋਵੇਗੀ
ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਸ਼ੁਰੂ, 70 ਫੀਸਦੀ ਆਪੂਰਤੀ ਹੋਵੇਗੀ
Publish Date: Tue, 31 Mar 2026 08:40 PM (IST)
Updated Date: Wed, 01 Apr 2026 04:17 AM (IST)

-ਬੁਕਿੰਗ ਤੋਂ ਤਿੰਨ-ਚਾਰ ਦਿਨਾਂ ਬਾਅਦ ਮਿਲੇਗੀ ਸਪਲਾਈ, ਫਿਲਹਾਲ ਕੋਟਾ ਕਾਫੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਉਦਯੋਗ ਤੇ ਵਪਾਰਕ ਸੰਸਥਾਵਾਂ ਲਈ ਐੱਲਪੀਜੀ ਗੈਸ ਨੂੰ ਲੈ ਕੇ ਰਾਹਤ ਮਿਲੀ ਹੈ। ਤੇਲ ਕੰਪਨੀਆਂ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ 70 ਫੀਸਦੀ ਤੱਕ ਕਰ ਦਿੱਤੀ ਗਈ ਹੈ। ਜੇ ਪਹਿਲਾਂ ਕਿਸੇ ਸੰਸਥਾ ਨੂੰ 10 ਸਿਲੰਡਰ ਦੀ ਲੋੜ ਸੀ ਤਾਂ ਹੁਣ ਉਸਨੂੰ ਫਿਲਹਾਲ ਸੱਤ ਸਿਲਿੰਡਰ ਮਿਲਣਗੇ। ਅਰਜ਼ੀ ਦੇਣ ਤੋਂ ਤਿੰਨ-ਚਾਰ ਦਿਨ ਬਾਅਦ ਕਮਰਸ਼ੀਅਲ ਸਿਲੰਡਰ ਦੀ ਸਪਲਾਈ ਹੋਵੇਗੀ। ਜਿਨ੍ਹਾਂ ਸੰਸਥਾਵਾਂ ਨੇ ਪੀਐੱਨਜੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ 10 ਫੀਸਦੀ ਵੱਧ ਰਾਹਤ ਦਿੱਤੀ ਜਾ ਰਹੀ ਹੈ। ਮੰਗਲਵਾਰ ਨੂੰ ਹੋਟਲਾਂ ਤੇ ਰੈਸਟੋਰੈਂਟਾਂ ’ਚ ਵੀ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਹੋਈ। ਇਸ ਤੋਂ ਪਹਿਲਾਂ ਸੰਵੇਦਨਸ਼ੀਲ ਸੰਸਥਾਵਾਂ ਨੂੰ 40 ਫੀਸਦੀ ਗੈਸ ਦਿੱਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਪਲਾਈ ਹੁਣ ਆਮ ਹੋ ਰਹੀ ਹੈ। ਇੰਡੀਆਨ ਆਇਲ ਕਾਰਪੋਰੇਸ਼ਨ ਦੇ ਡੀਜੀਐੱਮ ਰਾਘਵਿੰਦਰ ਸਿੰਘ ਨੇ ਕਿਹਾ ਕਿ ਕਮਰਸ਼ੀਅਲ ਗੈਸ ਦੀ ਸਪਲਾਈ ਪਹਿਲਾਂ ਤੋਂ ਜਾਰੀ ਸੀ। ਪਹਿਲਾਂ 20 ਫੀਸਦੀ ਗੈਸ ਸੰਵੇਦਨਸ਼ੀਲ ਸੰਸਥਾਵਾਂ ਜਿਵੇਂ ਕਿ ਹਸਪਤਾਲ, ਸਕੂਲ-ਕਾਲਜ ਤੇ ਦੁੱਧ ਉਤਪਾਦਨ ਵਾਲੀਆਂ ਕੰਪਨੀਆਂ ਨੂੰ ਦਿੱਤੀ ਜਾ ਰਹੀ ਸੀ। ਇਸ ਤੋਂ ਬਾਅਦ ਸਪਲਾਈ 40 ਫੀਸਦੀ ਕੀਤੀ ਗਈ ਤੇ ਹੁਣ ਇਸ ਨੂੰ ਵਧਾ ਕੇ 70 ਫੀਸਦੀ ਕਰ ਦਿੱਤਾ ਗਿਆ ਹੈ। ਸਟੀਲ ਤੇ ਆਟੋਮੋਬਾਈਲ ਉਦਯੋਗਾਂ ਨੂੰ ਵੀ ਕਮਰਸ਼ੀਅਲ ਗੈਸ ਦਿੱਤੀ ਜਾ ਰਹੀ ਹੈ। ਜਿਨ੍ਹਾਂ ਨੇ ਪੀਐੱਨਜੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ 10 ਫੀਸਦੀ ਵਾਧੂ ਲਾਭ ਦਿੱਤਾ ਜਾ ਰਿਹਾ ਹੈ। ਤੇਲ ਕੰਪਨੀਆਂ ਕੋਲ ਦੋ ਮਹੀਨੇ ਦਾ ਕੋਟਾ ਬਾਕੀ ਹੈ ਤੇ ਪਿੱਛੋਂ ਲਗਾਤਾਰ ਸਪਲਾਈ ਆ ਰਹੀ ਹੈ। ਪਹਿਲਾਂ 450 ਮੈਟ੍ਰਿਕ ਟਨ ਸਪਲਾਈ, ਹੁਣ 40 ਫੀਸਦੀ ਹੀ ਰੋਜ਼ਾਨਾ ਮਿਲ ਰਹੀ ਕਮਰਸ਼ੀਅਲ ਗੈਸ ਸਪਲਾਈ ਨੂੰ ਹਾਲੇ ਅੰਸ਼ਿਕ ਰਾਹਤ ਮਿਲੀ ਹੈ। ਪਹਿਲਾਂ ਤੇਲ ਕੰਪਨੀਆਂ ਰੋਜ਼ਾਨਾ 450 ਮੈਟ੍ਰਿਕ ਟਨ ਗੈਸ ਸਪਲਾਈ ਕਰਦੀਆਂ ਸਨ ਪਰ ਹੁਣ ਇਸਦਾ ਕੇਵਲ 40 ਫੀਸਦੀ ਹੀ ਦਿੱਤਾ ਜਾ ਰਿਹਾ ਹੈ। ਇਹ 40 ਫੀਸਦੀ ਗੈਸ ਮੁੱਖ ਤੌਰ ’ਤੇ ਹੋਟਲ, ਰੈਸਟੋਰੈਂਟ ਤੇ ਹੋਰ ਸੇਵਾ ਖੇਤਰ (ਹਾਸਪਿਟੈਲਿਟੀ) ਵਾਲੀਆਂ ਸੰਸਥਾਵਾਂ ਨੂੰ ਦਿੱਤੀ ਜਾ ਰਹੀ ਹੈ। ਇਸ ਨਾਲ ਮਾਰਕੀਟ ਨੂੰ ਕੁਝ ਹੱਦ ਤੱਕ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਗੈਸ ਦੀ ਸਪਲਾਈ ਜਲਦੀ ਹੀ ਆਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਾਜਾਇਜ਼ ਤਰੀਕੇ ਨਾਲ ਗੈਸ ਲੈਣ ਵਾਲੇ ਪਰੇਸ਼ਾਨ ਘਰੇਲੂ ਹੋਵੇ ਜਾਂ ਕਮਰਸ਼ੀਅਲ ਗੈਸ, ਨਾਜਾਇਜ਼ ਤਰੀਕੇ ਨਾਲ ਸਪਲਾਈ ਲੈਣ ਵਾਲੇ ਉਪਭੋਗਤਾ ਪਰੇਸ਼ਾਨ ਹਨ। ਮਹਿੰਗੇ ਭਾਅ ’ਤੇ ਗੈਸ ਮਿਲਣ ਕਾਰਨ ਛੋਟੇ ਰੈਸਟੋਰੈਂਟ, ਢਾਬੇ ਤੇ ਹੋਰ ਖਾਣ-ਪੀਣ ਦੇ ਕਾਰੋਬਾਰ ਕਰਨ ਵਾਲੇ ਮੁਸ਼ਕਲ ’ਚ ਹਨ। ਗੈਸ ਦੀ ਕਮੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਕਾਰੋਬਾਰ ਲਈ ਨਾਜਾਇਜ਼ ਤਰੀਕੇ ਠੀਕ ਨਹੀਂ ਹਨ ਪਰ ਪਹਿਲਾਂ ਤੋਂ ਚੱਲ ਰਹੇ ਕਾਰੋਬਾਰ ਲਈ ਈਂਧਨ ਇਕੱਠਾ ਕਰਨਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਹਾਲਾਂਕਿ ਕਮਰਸ਼ੀਅਲ ਗੈਸ ਦੀ ਸਪਲਾਈ ਸ਼ੁਰੂ ਹੋ ਗਈ ਹੈ ਫਿਰ ਵੀ ਘਾਟ ਕਾਰਨ ਵਪਾਰੀ ਪਰੇਸ਼ਾਨ ਹਨ। ਪੀਐੱਨਜੀ ਨੂੰ ਪ੍ਰੋਤਸਾਹਨ ਕੇਂਦਰ ਸਰਕਾਰ ਵੱਲੋਂ 21 ਮਾਰਚ ਨੂੰ ਜਾਰੀ ਨੋਟੀਫਿਕੇਸ਼ਨ ’ਚ ਪੀਐੱਨਜੀ ਨੂੰ ਪ੍ਰੋਤਸਾਹਿਤ ਕਰਨ ਵਾਲੀਆਂ ਸੰਸਥਾਵਾਂ ਨੂੰ ਵਾਧੂ ਸਹੂਲਤਾਂ ਦੇਣ ਦੀ ਗੱਲ ਕੀਤੀ ਗਈ ਹੈ। ਇਸ ਲਈ ਜਿਨ੍ਹਾਂ ਨੇ ਪੀਐੱਨਜੀ ਕੁਨੈਕਸ਼ਨ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਵੱਖਰੇ ਵਰਗ ’ਚ ਰੱਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਜਲੰਧਰ ’ਚ ਪੀਐੱਨਜੀ ਪ੍ਰੋਜੈਕਟ ’ਤੇ ਵੀ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਇਸ ਪ੍ਰੋਜੈਕਟ ’ਤੇ ਕੰਮ ਕਰਨ ਦੀ ਗੱਲ ਕਰ ਚੁੱਕੇ ਹਨ ਤੇ ਇਸਦੇ ਨਤੀਜੇ ਜਲਦੀ ਸਾਹਮਣੇ ਆ ਸਕਦੇ ਹਨ।