ਜੱਸਲ ਬਣੇ ਭੀਮ ਆਰਮੀ ਪੰਜਾਬ ਦੇ ਪ੍ਰਧਾਨ
ਸੰਨੀ ਜੱਸਲ ਭੀਮ ਆਰਮੀ ਪੰਜਾਬ ਦੇ ਪ੍ਰਧਾਨ ਨਿਯੁਕਤ
Publish Date: Fri, 20 Feb 2026 06:20 PM (IST)
Updated Date: Fri, 20 Feb 2026 06:21 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਭੀਮ ਆਰਮੀ ਦੇ ਨੈਸ਼ਨਲ ਕਨਵੀਨਰ ਤੇ ਸੰਸਦ ਮੈਂਬਰ ਚੰਦਰਸ਼ੇਖਰ ਆਜਾਦ ਵੱਲੋਂ ਸੰਨੀ ਜੱਸਲ ਨੂੰ ਭੀਮ ਆਰਮੀ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਨੀ ਨੇ ਦੱਸਿਆ ਕਿ ਪਹਿਲਾਂ ਉਹ ਭੀਮ ਆਰਮੀ ਪੰਜਾਬ ’ਚ ਸਹਿ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਕਿਹਾ ਕਿ ਭੀਮ ਆਰਮੀ ਹਾਈ ਕਮਾਂਡ ਵੱਲੋਂ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਸਹਿ ਇੰਚਾਰਜ ਤੋਂ ਉੱਚਾ ਕਰਕੇ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ, ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਜੱਸਲ ਨੇ ਵਿਸ਼ਵਾਸ ਜਤਾਇਆ ਕਿ ਉਹ ਸੰਗਠਨ ਨੂੰ ਪੰਜਾਬ ’ਚ ਹੋਰ ਮਜ਼ਬੂਤ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰਨਗੇ ਤੇ ਪਾਰਟੀ ਦੀ ਨੀਤੀ ਤੇ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਗੇ।