ਮਹਿਲਾ ਸਸ਼ਕਤੀਕਰਨ ’ਚ ਯੋਗਦਾਨ ਲਈ ਸੁਨੀਤਾ ਕਪੂਰ ਸਨਮਾਨਿਤ
ਮਹਿਲਾ ਸਸ਼ਕਤੀਕਰਨ ’ਚ ਯੋਗਦਾਨ ਲਈ ਸੁਨੀਤਾ ਕਪੂਰ ਸਨਮਾਨਿਤ
Publish Date: Sat, 14 Mar 2026 08:19 PM (IST)
Updated Date: Sat, 14 Mar 2026 08:21 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ, ਪੰਚਾਇਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ’ਚ ਮਹਿਲਾ ਸਸ਼ਕਤੀਕਰਨ ਦੇ ਖੇਤਰ ’ਚ ਸ਼ਾਨਦਾਰ ਯੋਗਦਾਨ ਪਾਉਣ ਤੇ ਸਮਾਜਿਕ ਕਾਰਜਾਂ ਲਈ ਅਪਾਹਜ ਆਸ਼ਰਮ ਦੀ ਸਹਿ-ਚੇਅਰਪਰਸਨ ਸੁਨੀਤਾ ਕਪੂਰ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ, ਸਹਾਇਕ ਕਮਿਸ਼ਨਰ ਮੁਕੁਲਿਨ ਆਰ, ਜਲੰਧਰ ਕੈਂਟ ਚੋਣ ਹਲਕੇ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਰਜੀਤ ਲਾਲ ਨੇ ਸਨਮਾਨਿਤ ਕੀਤਾ। ਸੁਨੀਤਾ ਕਪੂਰ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਸਮਾਜ ਤੇ ਦੇਸ਼ ਦੋਵਾਂ ਦੇ ਵਿਕਾਸ ਨੂੰ ਅੱਗੇ ਵਧਾਉਣ ਵਾਲੀ ਸਭ ਤੋਂ ਵੱਡੀ ਸ਼ਕਤੀ ਹੈ। ਇਹ ਉਦੋਂ ਹੀ ਹੁੰਦਾ ਹੈ ਜਦੋਂ ਔਰਤਾਂ ਨੂੰ ਸਿੱਖਿਆ, ਸਤਿਕਾਰ ਤੇ ਬਰਾਬਰ ਮੌਕੇ ਮਿਲਦੇ ਹਨ ਤਾਂ ਹੀ ਇਕ ਸਸ਼ਕਤ ਤੇ ਖੁਸ਼ਹਾਲ ਰਾਸ਼ਟਰ ਦੀ ਸਿਰਜਣਾ ਸੰਭਵ ਹੁੰਦੀ ਹੈ।