ਹਨੂੰਮਾਨ ਜੈਅੰਤੀ ’ਤੇ ਭਜਨਾਂ ਨਾਲ ਲਗਵਾਈ ਹਾਜ਼ਰੀ
ਹਨੂੰਮਾਨ ਜਯੰਤੀ 'ਤੇ ਸੁਨੀਤਾ ਕਪੂਰ ਨੇ ਭਜਨ ਕੀਰਤਨ ਨਾਲ ਰਵਾਈ ਹਾਜ਼ਰੀ
Publish Date: Thu, 02 Apr 2026 08:20 PM (IST)
Updated Date: Thu, 02 Apr 2026 08:22 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹਨੂੰਮਾਨ ਜੈਅੰਤੀ ਦੇ ਮੌਕੇ ਬਿਕਰਮਪੁਰਾ ਮਾਈ ਹੀਰਾਂ ਗੇਟ ’ਚ ਸ਼੍ਰੀ ਚਿੰਤਪੂਰਨੀ ਮੰਦਰ (ਬ੍ਰਹਮਾ ਅਖਾੜਾ) ’ਚ ਇਕ ਵਿਸ਼ਾਲ ਭਜਨ ਕੀਰਤਨ ਤੇ ਸੁੰਦਰ ਕਾਂਡ ਪਾਠ ਕੀਤਾ ਗਿਆ। ਇਸ ਭਗਵਾਨ ਸ਼੍ਰੀ ਰਾਮ ਤੇ ਉਨ੍ਹਾਂ ਦੇ ਪਰਮ ਭਗਤ ਸ਼੍ਰੀ ਹਨੂਮਾਨ ਦੀ ਜਨਮ ਵਰ੍ਹੇਗੰਢ ਮਨਾਈ ਗਈ। ਧਾਰਮਿਕ ਇਕੱਠ ’ਚ ਪ੍ਰਸਿੱਧ ਭਜਨ ਗਾਇਕਾ ਸੁਨੀਤਾ ਕਪੂਰ ਨੇ ਸੁਰੀਲੇ ਤੇ ਭਾਵਪੂਰਨ ਭਜਨਾਂ ਰਾਹੀਂ ਭਗਵਾਨ ਸ਼੍ਰੀ ਰਾਮ ਤੇ ਸ਼੍ਰੀ ਹਨੂੰਮਾਨ ਦੇ ਗੁਣਾਂ ਦਾ ਗੁਣਗਾਨ ਕੀਤ। ਭਜਨ ਕੀਰਤਨ ਤੋਂ ਬਾਅਦ ਸ਼ਰਧਾਲੂਆਂ ਨੇ ਮਾਂ ਦੁਰਗਾ ਦੀ ਆਰਤੀ ’ਚ ਹਿੱਸਾ ਲਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਜਵਾਹਰ ਸਹਿਗਲ, ਸਕੱਤਰ ਅਨਿਲ ਪਾਠਕ, ਅਨੂ ਚੋਪੜਾ, ਵੀਨਾ ਸਹਿਗਲ, ਅਰਚਨਾ, ਅਨੀਤਾ ਰਾਏ, ਨੀਲਮ ਧੀਰ, ਸੁਨੀਲ, ਸ਼ਾਲੂ, ਕੰਚਨ ਅਰੋੜਾ, ਸ਼ਿਵਾਨੀ ਪੁਰੀ, ਸੀਮਾ, ਵੰਦਨਾ, ਚੋਪੜਾ, ਚੋਪੜਾ, ਚੋਪੜਾ, ਰੂਚੀ, ਰੀਨਾ ਨੇ ਆਦਿ ਹਾਜ਼ਰੀ ਭਰੀ। ਸੁਨੀਤਾ ਕਪੂਰ ਨੂੰ ਉਨ੍ਹਾਂ ਦੀ ਬੇਮਿਸਾਲ ਭਗਤੀ ਗਾਇਕੀ ਦੇ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।