ਯਾਦਗਾਰੀ ਹੋ ਨਿੱਬੜਿਆ ਸੁੰਨੜ ਕਲਾਂ ਦਾ ਕਬੱਡੀ ਕੱਪ
ਯਾਦਗਾਰੀ ਹੋ ਨਿਬੜਿਆ ਸੁੰਨੜ ਕਲਾਂ ਦਾ ਕਬੱਡੀ ਕੱਪ
Publish Date: Sun, 11 Jan 2026 09:22 PM (IST)
Updated Date: Mon, 12 Jan 2026 04:18 AM (IST)

- ਬਲਰਾਜ ਬਿਲਗਾ, ਗੁਰਪ੍ਰੀਤ ਮਾਨ, ਹੁਨਰ ਸਿੱਧੂ ਨੇ ਬੰਨ੍ਹਿਆ ਖੂਬ ਰੰਗ ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਪਿੰਡ ਸੁੰਨੜ ਕਲਾਂ ਵਿਖੇ ਸ਼ਹੀਦ ਬਲਵੀਰ ਸਿੰਘ ਬੀਰੂ ਲੰਬੜ ਦੀ ਯਾਦ ’ਚ 10 ਜਨਵਰੀ 2026 ਨੂੰ ਸ਼ਨਿਚਰਵਾਰ ਦੇ ਦਿਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਕੱਪ ਦਾ ਖੇਡ ਮੇਲਾ ਮਨਾਇਆ ਗਿਆ। ਐੱਨਆਰਆਈ ਵੀਰਾ ਦੇ ਗੁਰਮੱਖ ਸਿੰਘ ਸੁੰਨੜ (ਕਨੇਡਾ) ਨੇ ਦੱਸਿਆ ਕਿ ਪਿੰਡ ਪੱਧਰ ਦੀਆਂ ਕੁੱਲ 4 ਟੀਮਾਂ ’ਚੋਂ ਸੁੰਨੜ ਕਲਾ ਟੀਮ ਜੇਤੂ ਰਹੀ। 6 ਇੰਟਰਨੈਸ਼ਨਲ ਟੀਮਾਂ ਵਿੱਚੋਂ ਬੇ ਆਫ ਪਲੈਨਟੀ, ਨਿਊਜ਼ੀਲੈਂਡ ਨੇ ਐੱਨਆਰਆਈ ਨਕੋਦਰ ਨੂੰ ਹਰਾਕੇ ਕੱਪ ’ਤੇ ਕਬਜਾ ਕੀਤਾ। ਇਸ ਦੌਰਾਨ ਵੱਖ-ਵੱਖ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਗਿਆ। ਖਾਸ ਤੌਰ ’ਤੇ ਇੰਟਰਨੈਸ਼ਨਲ ਖਿਡਾਰੀ ਗੁਲਜਾਰੀ ਸੁੰਨੜ, ਮਨਦੀਪ ਮਨੀ ਤੇ ਗੱਗੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਖੇਡ ਮੇਲੇ ’ਚ ਦਰਸ਼ਕਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲਿਆ। ਸਮਾਰੋਹ ’ਚ ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ, ਸਾਬਕਾ ਕੈਬਿਨੇਟ ਮੰਤਰੀ ਤੇ ਐੱਮਐੱਲਏ ਪ੍ਰਗਟ ਸਿੰਘ, ਕਾਂਗਰਸ ਪਾਰਟੀ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਸੀਨੀਅਰ ਕਾਂਗਰਸੀ ਆਗੂ ਅਸਵਨੀ ਭੱਲਾ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸੁਰਤੇਜ ਸਿੰਘ ਬਾਸੀ, ਬੀਜੇਪੀ ਆਗੂ ਮਨਦੀਪ ਸੂਕਲਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਖੇਡ ਮੇਲੇ ਦੇ ਦੌਰਾਨ ਪ੍ਰਸਿੱਧ ਗਾਇਕ ਬਲਰਾਜ ਬਿਲਗਾ, ਗੁਰਪ੍ਰੀਤ ਮਾਨ ਤੇ ਇੰਟਰਨੈਸ਼ਨਲ ਗਾਇਕ ਹੁਨਰ ਸਿੱਧੂ ਨੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਕੇ ਮੇਲੇ ਦਾ ਰੰਗ ਬੜ੍ਹਾਇਆ। ਇਸ ਮੌਕੇ ਐੱਨਆਰਆਈ ਵੀਰ ਗੁਰਮੱਖ ਸਿੰਘ ਸੁੰਨੜ (ਕਨੇਡਾ), ਸੁਲਿੰਦਰ ਸਿੰਘ ਲੱਖੋ, ਨਵਨੀਤ ਪ੍ਰਸਾਦ (ਇਟਲੀ), ਅਮਰਜੀਤ ਸਿੰਘ ਲੰਬੜਦਾਰ, ਲਖਵੀਰ ਸਿੰਘ ਸੀਰ, ਚੈਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਗੁਰਪ੍ਰੀਤ ਸੁੰਨੜ (ਕਨੇਡਾ), ਯੁਗਰਾਜ ਸਿੰਘ ਜੱਗੀ, ਸੋਨੂ ਬੇਨਾਪੁਰੀ, ਲਵ ਘੁੰਮਣ, ਹਰਨੇਕ ਸਿੰਘ ਚੀਮਾ, ਦਮਨ ਸਿੱਧੂ, ਬਲਜੀਤ ਲੰਬੜ, ਜੀਵਨ ਸੁੰਨੜ, ਤਰਨਜੀਤ ਸੁੰਨੜ, ਜੱਸਾ ਜੁਵਾਰਕੇ, ਰਾਜੀਵ ਜੋਸੀ, ਕੁਲਵਿੰਦਰ ਸਿੰਘ, ਬੱਬੂ ਸੁੰਨੜ ਸਮੇਤ ਇਲਾਕੇ ਦੇ ਸਥਾਨਕ ਵਾਸੀ ਹਾਜ਼ਰ ਰਹੇ।