ਸੁਖਦੇਵ ਸਿੰਘ ਨੇ ਸਕੂਲ ਦੀ ਉਸਾਰੀ ਲਈ ਦਿੱਤੇ 11,000 ਰੁਪਏ
ਸੁਖਦੇਵ ਸਿੰਘ ਵੱਲੋਂ ਸਕੂਲ ਉਸਾਰੀ ਲਈ 11,000 ਰੁਪਏ ਦੀ ਰਕਮ ਭੇਂਟ
Publish Date: Thu, 12 Feb 2026 08:53 PM (IST)
Updated Date: Thu, 12 Feb 2026 08:56 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ’ਚ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਸੇਵਾ-ਮੁਕਤ ਲੈਕਚਰਾਰ ਸੁਖਦੇਵ ਸਿੰਘ ਨੇ ਸਕੂਲ ਇਮਾਰਤ ਦੀ ਉਸਾਰੀ ਲਈ 11,000 ਰੁਪਏ ਦੀ ਰਕਮ ਦਾਨ ਕੀਤੀ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਦੇਵ ਸਿੰਘ ਇਸੇ ਸਕੂਲ ਦੇ ਪੁਰਾਤਨ ਵਿਦਿਆਰਥੀ ਰਹੇ ਹਨ ਤੇ ਉਨ੍ਹਾਂ ਨੇ ਇੱਥੇ ਲੰਬੇ ਸਮੇਂ ਤੱਕ ਮੈਥ ਮਾਸਟਰ ਤੇ ਮੈਥ ਲੈਕਚਰਾਰ ਵਜੋਂ ਸੇਵਾ ਨਿਭਾਈ ਹੈ। ਉਹ ਹਰ ਸਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ’ਚ ਹਿੱਸਾ ਲੈਂਦੇ ਹਨ ਤੇ ਸਕੂਲ ਦੇ ਵਿਕਾਸ ਲਈ ਮਾਇਕ ਸਹਾਇਤਾ ਪ੍ਰਦਾਨ ਕਰਦੇ ਰਹਿੰਦੇ ਹਨ। ਇਸ ਮੌਕੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਸੁਖਦੇਵ ਸਿੰਘ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸਕੂਲ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟਾਇਆ ਗਿਆ।