-ਨਵੇਂ ਸਬ-ਸਟੇਸ਼ਨ ਦਾ ਨਿਰਮਾਣ

-ਨਵੇਂ ਸਬ-ਸਟੇਸ਼ਨ ਦਾ ਨਿਰਮਾਣ ਕਾਰਜ ਮਈ ਤੋਂ ਹੋਵੇਗਾ ਸ਼ੁਰੂ
-31.5 ਐੱਮਵੀਏ ਦੇ ਦੋ ਲਗਾਏ ਜਾਣਗੇ ਟ੍ਰਾਂਸਫਾਰਮਰ
ਕਮਲ ਕਿਸ਼ੋਰ, ਜਾਗਰਣ
ਜਲੰਧਰ : ਉਦਯੋਗਿਕ ਸੰਗਠਨ ਗਦਈਪੁਰ ਵਿਚ ਬਿਜਲੀ ਸਬ-ਸਟੇਸ਼ਨ ਦੇ ਨਿਰਮਾਣ ਦਾ ਕਾਰਜ ਮਈ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬ-ਸਟੇਸ਼ਨ ਦੇ ਨਿਰਮਾਣ ਵਿਚ ਘੱਟੋ-ਘੱਟ ਇਕ ਸਾਲ ਦਾ ਸਮਾਂ ਲੱਗੇਗਾ। ਸਬ-ਸਟੇਸ਼ਨ ਵਿਚ 31.5 ਐੱਮਵੀਏ ਦੇ ਦੋ ਟ੍ਰਾਂਸਫਾਰਮਰ ਲਗਾਏ ਜਾਣਗੇ। ਇਸ ਨਿਰਮਾਣ 'ਤੇ ਨਵੀਆਂ ਲਾਈਨਾਂ ਵਿਛਾਉਣ ਸਮੇਤ ਨੌਂ ਤੋਂ ਦਸ ਕਰੋੜ ਰੁਪਏ ਦਾ ਖਰਚ ਆਉਣ ਦੀ ਉਮੀਦ ਹੈ। ਸਬ-ਸਟੇਸ਼ਨ ਦੇ ਬਣਨ ਨਾਲ ਗਦਈਪੁਰ, ਰੰਧਾਵਾ ਮਸੰਦਾਂ, ਰਾਜਾ ਗਾਰਡਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਦੇ ਫਾਲਟ ਅਤੇ ਲੋਡ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਨ੍ਹਾਂ ਖੇਤਰਾਂ ਵਿਚ ਉਦਯੋਗਾਂ ਨੂੰ ਬਿਜਲੀ ਦੀ ਸਪਲਾਈ ਫੋਕਲ ਪੁਆਇੰਟ ਇਕ ਅਤੇ ਦੋ, 132 ਫੋਕਲ ਪੁਆਇੰਟ ਸਟੇਸ਼ਨ ਤੋਂ ਦਿੱਤੀ ਜਾ ਰਹੀ ਹੈ। ਕਈ ਵਾਰ ਲੋਡ ਵੱਧ ਜਾਣ ਕਾਰਨ ਫਾਲਟ ਪੈ ਜਾਂਦੇ ਸਨ, ਜਿਸ ਨਾਲ ਬਿਜਲੀ ਤਿੰਨ ਤੋਂ ਚਾਰ ਘੰਟੇ ਬੰਦ ਰਹਿੰਦੀ ਸੀ। ਹਰ ਦਿਨ ਫੀਡਰ ਵਿਚ ਫਾਲਟ ਆਉਂਦੇ ਰਹਿੰਦੇ ਸਨ। ਉਦਯੋਗਿਕ ਜਥੇਬੰਦੀਆਂ ਦੀ ਮੰਗ ਮੁਤਾਬਕ ਸਬ-ਸਟੇਸ਼ਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
---
ਪਾਵਰਕਾਮ ਨੇ 33 ਸਾਲ ਦੀ ਲੀਜ਼ 'ਤੇ ਲਈ ਜ਼ਮੀਨ
ਪਾਵਰਕਾਮ ਨੇ 33 ਸਾਲਾਂ ਲਈ ਇਕ ਏਕੜ ਜ਼ਮੀਨ ਲੀਜ਼ 'ਤੇ ਲਈ ਹੈ। ਪਾਵਰਕਾਮ ਹਰ ਸਾਲ ਪੰਜ ਲੱਖ ਰੁਪਏ ਮੁਤਾਬਕ ਰਕਮ ਦੀ ਅਦਾਇਗੀ ਕਰੇਗਾ। ਹਰ ਸਾਲ ਪੰਜ ਫੀਸਦੀ ਕਿਰਾਇਆ ਵਧੇਗਾ। ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਦੀ ਨਗਰ ਕਮਿਸ਼ਨਰ ਨਾਲ ਮੀਟਿੰਗ ਹੋਈ ਸੀ। ਸਬ-ਸਟੇਸ਼ਨ ਨੂੰ ਲੈ ਕੇ ਨਗਰ ਦੇ ਏਜੰਡੇ ਵਿਚ ਮਤਾ ਲਗਪਗ ਪਾਸ ਹੋ ਚੁੱਕਾ ਹੈ। ਮਈ ਵਿਚ ਸਟੇਸ਼ਨ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਰੰਧਾਵਾ ਮਸੰਦਾਂ ਅਤੇ ਗਦਈਪੁਰ ਉਦਯੋਗਿਕ ਖੇਤਰਾਂ ਵਿਚ ਕੁੱਲ ਮਿਲਾ ਕੇ 500 ਤੋਂ ਵੱਧ ਉਦਯੋਗ ਹਨ। ਹਰ ਦਿਨ ਲੋਡ ਵਧਣ ਕਾਰਨ ਫਾਲਟ ਪੈ ਜਾਂਦੇ ਸਨ।
---
ਮਈ ਵਿਚ ਸਬ-ਸਟੇਸ਼ਨ ਦਾ ਨਿਰਮਾਣ ਕਾਰਜ ਹੋਵੇਗਾ ਸ਼ੁਰੂ
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਮਈ ਵਿਚ ਸਬ-ਸਟੇਸ਼ਨ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਜ਼ਮੀਨ ਐਵਾਇਰ ਕਰ ਲਈ ਗਈ ਹੈ। ਉਕਤ ਸਥਾਨ 'ਤੇ ਜਾਣ ਲਈ ਰਸਤੇ ਦੀ ਸਮੱਸਿਆ ਆ ਰਹੀ ਸੀ, ਜਿਸ ਦਾ ਵੀ ਹੱਲ ਨਿਕਲ ਚੁੱਕਾ ਹੈ। ਪੰਜਾਬ ਸਰਕਾਰ ਦੇ ਰੋਸ਼ਨ ਪ੍ਰੋਜੈਕਟ ਦੇ ਤਹਿਤ ਸਟੇਸ਼ਨ ਦਾ ਨਿਰਮਾਣ ਕੀਤਾ ਜਾਣਾ ਹੈ। ਸਟੇਸ਼ਨ ਦੇ ਨਿਰਮਾਣ 'ਤੇ ਆਠ ਤੋਂ ਦਸ ਕਰੋੜ ਰੁਪਏ ਦਾ ਖਰਚ ਆਉਣ ਦੀ ਉਮੀਦ ਹੈ। 33 ਸਾਲਾਂ ਲਈ ਜਗ੍ਹਾ ਨੂੰ ਲੀਜ਼ 'ਤੇ ਲਿਆ ਗਿਆ ਹੈ।
---
ਫੋਕਲ ਪੁਆਇੰਟ ਦੇ ਸਬ-ਸਟੇਸ਼ਨ ਪਹਿਲਾਂ ਹੀ ਓਵਰਲੋਡ ਚੱਲ ਰਹੇ ਹਨ
ਗਦਈਪੁਰ ਅਤੇ ਰੰਧਾਵਾ ਮਸੰਦਾਂ ਵਿਚ ਉਦਯੋਗ ਲੱਗੇ ਹੋਏ ਹਨ। ਨਵੇਂ ਉਦਯੋਗਾਂ ਨੂੰ ਨਵੇਂ ਕੁਨੈਕਸ਼ਨ ਮਿਲਣ ਵਿਚ ਦੇਰੀ ਹੁੰਦੀ ਹੈ। ਗਦਈਪੁਰ, ਰੰਧਾਵਾ ਮਸੰਦਾਂ, ਬੱਲਾ, ਰਾਇਪੁਰ ਰਸੂਲ ਸਮੇਤ ਉਦਯੋਗਿਕ ਖੇਤਰਾਂ ਨੂੰ ਫੋਕਲ ਪੁਆਇੰਟ ਸਬ-ਸਟੇਸ਼ਨ ਤੋਂ ਸਪਲਾਈ ਮਿਲ ਰਹੀ ਹੈ, ਜੋ ਪਹਿਲਾਂ ਹੀ ਓਵਰਲੋਡ ਚੱਲ ਰਹੇ ਹਨ। ਲੋਡ ਵੱਧ ਜਾਣ ਕਾਰਨ ਵਾਰ-ਵਾਰ ਟ੍ਰਿਪਿੰਗ ਹੋਣ ਕਾਰਨ ਫਾਲਟ ਆ ਜਾਂਦੇ ਹਨ।
---
ਕੀ ਕਹਿੰਦੇ ਹਨ ਉਦਯੋਗਿਕ ਸੰਗਠਨਾਂ ਨਾਲ ਜੁੜੇ ਲੋਕ
ਉਦਯੋਗ ਨਗਰ ਮੈਨਿਊਫੈਕਚਰਰਜ਼ ਐਸੋਸੀਏਸ਼ਨ ਗਦਈਪੁਰ ਦੇ ਪ੍ਰਧਾਨ ਤੇਜਿੰਦਰ ਭਸੀਨ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਤਿਨ ਕਪੂਰ, ਇੰਜੀਨੀਅਰਿੰਗ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਸ਼ਰਮਾ ਅਤੇ ਐਮਐਸਐਮਈ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਜਿਵੇਂ ਜਿਵੇਂ ਉਦਯੋਗ ਵਧ ਰਹੇ ਹਨ, ਨਵੇਂ ਸਬ-ਸਟੇਸ਼ਨ ਉਦਯੋਗਿਕ ਖੇਤਰਾਂ ਲਈ ਜ਼ਰੂਰੀ ਹਨ। ਫਾਲਟ ਆਉਣ ਕਾਰਨ ਘੰਟਿਆਂਬੱਧੀ ਬਿਜਲੀ ਬੰਦ ਰਹਿਣ ਨਾਲ ਉਦਯੋਗ ਦੇ ਕਾਰੋਬਾਰ 'ਤੇ ਪ੍ਰਭਾਵ ਪੈਣਾ ਨਿਸ਼ਚਿਤ ਹੈ। ਸਬ-ਸਟੇਸ਼ਨ ਬਣਨ ਨਾਲ ਨਵੇਂ ਉਦਯੋਗਾਂ ਨੂੰ ਬਿਜਲੀ ਕਨੈਕਸ਼ਨ ਆਸਾਨੀ ਨਾਲ ਮਿਲ ਸਕਣਗੇ। ਗਦਈਪੁਰ, ਬੁਲੰਦਪੁਰ, ਰੰਧਾਵਾ ਮਸੰਦਾਂ, ਬੱਲਾਂ, ਰਾਇਪੁਰ ਅਤੇ ਰਸੂਲਪੁਰ ਦੇ ਨਾਲ ਲੱਗਦੇ ਉਦਯੋਗਿਕ ਖੇਤਰਾਂ ਨੂੰ ਲਾਭ ਹੋਵੇਗਾ।