ਸਬ-ਇੰਸਪੈਕਟਰ ਮਦਨ ਲਾਲ ਸੇਵਾਮੁਕਤ
ਗੁਰਾਇਆ ’ਚ ਸਬ ਇੰਸਪੈਕਟਰ ਮਦਨ ਲਾਲ ਸੇਵਾ ਮੁਕਤ
Publish Date: Thu, 02 Apr 2026 07:11 PM (IST)
Updated Date: Thu, 02 Apr 2026 07:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਰੇਲਵੇ ਪੁਲਿਸ ਚੌਕੀ ਗੁਰਾਇਆ ਦੇ ਇੰਚਾਰਜ ਸਬ-ਇੰਸਪੈਕਟਰ ਮਦਨ ਲਾਲ ਸੇਵਾਮੁਕਤ ਹੋ ਗਏ। ਇਸ ਮੌਕੇ ਰੇਲਵੇ ਪੁਲਿਸ ਵੱਲੋਂ ਉਨ੍ਹਾਂ ਨੂੰ ਭਾਵੁਕ ਵਿਦਾਇਗੀ ਦਿੱਤੀ ਗਈ। ਉਨ੍ਹਾਂ ਨੇ 37 ਸਾਲ ਤੱਕ ਪੁਲਿਸ ਮਹਿਕਮੇ ’ਚ ਸੇਵਾ ਨਿਭਾਈ ਹੈ। ਸੇਵਾਮੁਕਤੀ ਤੋਂ ਬਾਅਦ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਮੁਹੱਲਾ ਵਾਸੀਆਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਲੋਕਾਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ।