ਚੇਤਨਾ ਪਰਖ ਪ੍ਰੀਖਿਆ ਦੇ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨੇ
ਕੈਪਸ਼ਨ- ਜੇਤੂ ਵਿਦਿਆਰਥੀਆਂ ਨੂੰ
Publish Date: Sat, 14 Feb 2026 06:27 PM (IST)
Updated Date: Sat, 14 Feb 2026 06:30 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ
ਸ਼ਾਹਕੋਟ : ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜੋ ਸੱਤਵੀਂ ਚੇਤਨਾ ਪਰਖ ਪ੍ਰੀਖਿਆ-2025 ਕਰਵਾਈ ਗਈ ਸੀ। ਉਸ ’ਚ ਹਿੱਸਾ ਲੈਣ ਵਾਲੇ ਚਾਰ ਸਕੂਲਾਂ ’ਚ ਸ਼ਨਿੱਚਰਵਾਰ ਨੂੰ ਛੇਵੀਂ ਤੋਂ ਬਾਰ੍ਹਵੀਂ ਤੱਕ ਹਰ ਕਲਾਸ ਵਿਚੋਂ ਅਵਲ ਰਹਿਣ ਵਾਲੇ ਵਿਦਿਆਰਥੀ ਨੂੰ ਕਿਤਾਬਾਂ ਦੇ ਰੂਪ ’ਚ ਪੁਰਸਕਾਰ ਦਿੱਤਾ ਗਿਆ। ਏਕਮ ਪਬਲਿਕ ਸਕੂਲ ਮਹਿਤਪੁਰ ਵਿਚੋਂ ਹਰ ਕਲਾਸ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ 7 ਵਿਦਿਆਰਥੀਆਂ ਨੂੰ ਕਿਤਾਬਾਂ ਦੇ ਰੂਪ ’ਚ ਪੁਰਸਕਾਰ ਦਿੱਤਾ ਗਿਆ ਤੇ ਸਾਰੇ ਹਿੱਸਾ ਲੈਣ ਵਾਲੇ 465 ਵਿਦਿਆਰਥੀਆਂ ਨੂੰ ਪਾਰਟੀਸਪੇਟ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੁਖੀ ਰਜਿੰਦਰ ਭਦੌੜ ਨੇ ਬੱਚਿਆਂ ਨੂੰ ਵੱਖ-ਵੱਖ ਪ੍ਰੇਰਕ ਪ੍ਰਸੰਗਾਂ ਰਾਹੀਂ ਵਿਗਿਆਨਿਕ ਸਿੱਖਿਆ ਨੂੰ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਸਵੇਰ ਦੀ ਅਸੈਂਬਲੀ ’ਚ ਸਕੂਲ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਬਹੁਤ ਹੀ ਇਕਾਗਰਤਾ ਨਾਲ ਤਰਕਸ਼ੀਲ ਆਗੂ ਨੂੰ ਸੁਣਿਆ। ਇਸ ਮੌਕੇ ਸਕੂਲ ਦੇ ਐੱਮਡੀ ਡਾ. ਨਿਰਮਲ ਸਿੰਘ ਤੇ ਕੋ-ਆਰਡੀਨੇਟਰ ਡਾ. ਸਵਪਨਦੀਪ ਕੌਰ ਸਮੇਤ ਸਾਰਾ ਸਟਾਫ ਹਾਜ਼ਰ ਸੀ। ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਹਿਤਪੁਰ ਦੀਆਂ ਅੱਠ ਵਿਦਿਆਰਥਣਾਂ ਨੂੰ ਕਾਰਜਕਾਰੀ ਪ੍ਰਿੰਸੀਪਲ ਕੁਲਜੀਤ ਕੌਰ ਤੇ ਕਰਨਜੀਤ ਸਿੰਘ ਲੈਕਚਰਰ ਦੀ ਅਗਵਾਈ ਹੇਠ ਕਿਤਾਬਾਂ ਦੇ ਰੂਪ ’ਚ ਪੁਰਸਕਾਰ ਦਿੱਤਾ ਗਿਆ ਤੇ ਬਾਕੀ 173 ਦੇ ਕਰੀਬ ਵਿਦਿਆਰਥੀਆਂ ਨੂੰ ਪਾਰਟੀਸਪੇਟ ਸਰਟੀਫਿਕੇਟ ਵੰਡੇ ਗਏ।
ਇਸ ਤੋਂ ਇਲਾਵਾ ਐੱਚਪੀ ਮਾਡਲ ਸੀਨੀਅਰ ਸਕੂਲ ਸੰਗੋਵਾਲ ’ਚ ਸੱਤ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ ਤੇ 116 ਦੇ ਕਰੀਬ ਵਿਦਿਆਰਥੀਆਂ ਨੂੰ ਪ੍ਰਤੀਭਾਗੀ ਸਰਟੀਫਿਕੇਟ ਵੰਡੇ ਗਏ। ਇਸ ਸਕੂਲ ਦੀ ਵਿਦਿਆਰਥਣ ਦੀਪਕਾ ਪਾਲ ਨੇ ਜ਼ੋਨ ਜਲੰਧਰ ’ਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਸੀ। ਇਸ ਮੌਕੇ ਹਰਪ੍ਰੀਤ ਸਿੰਘ ਐੱਮਡੀ ਤੇ ਸਮੂਹ ਸਕੂਲ ਸਟਾਫ ਸਮੇਤ ਹਾਜ਼ਰ ਸਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੋਵਾਲ ’ਚ 6 ਵਿਦਿਆਰਥੀਆਂ ਨੂੰ ਲੈਕਚਰਾਰ ਸਤਿੰਦਰ ਕੌਰ ਦੀ ਰਹਿਨੁਮਾਈ ਹੇਠ ਪੁਰਸਕਾਰ ਦਿੱਤੇ ਗਏ ਤੇ ਬਾਕੀ 112 ਪ੍ਰਤਿਭਾਗੀਆਂ ਨੂੰ ਸਰਟੀਫੀਕੇਟ ਵੰਡੇ ਗਏ। ਇਸ ਮੌਕੇ ਤਰਕਸ਼ੀਲ ਸੁਸਾਇਟੀ ਸ਼ਾਹਕੋਟ ਦੇ ਮੁਖੀ ਪ੍ਰਿੰਸੀਪਲ ਮਨਜੀਤ ਸਿੰਘ, ਪਾਲ ਬਾਗਪੁਰ ਮੈਂਬਰ ਸੰਪਾਦਕੀ ਬੋਰਡ ਤਰਕਸ਼ੀਲ ਤੇ ਅਮਨ ਬਾਗਪੁਰ ਵੱਲੋਂ ਐਤਵਾਰ ਨੂੰ ਸ਼ਾਹਕੋਟ ਵਿਖੇ ਕਰਵਾਏ ਜਾ ਰਹੇ ਤਰਕਸ਼ੀਲ ਮੇਲੇ ਵਿੱਚ ਹਿੱਸਾ ਲੈਣ ਦਾ ਸਾਰਿਆਂ ਨੂੰ ਸੱਦਾ ਦਿੱਤਾ ਗਿਆ।