ਸਾਇੰਸ ਸਿਟੀ ਦਾ ਕੀਤਾ ਦੌਰਾ
ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਕੀਤਾ ਦੌਰਾ
Publish Date: Tue, 10 Feb 2026 06:48 PM (IST)
Updated Date: Tue, 10 Feb 2026 06:50 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਸਜੀਐੱਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਦੌਰਾ ਕਰਕੇ ਉਥੇ ਲੱਗੀ ਵਰਕਸ਼ਾਪ ’ਚ ਹਿੱਸਾ ਲਿਆ। ਇਸ ’ਚ ਸਾਇੰਸ ਸਿਟੀ ਦੇ ਮੈਨੇਜਰ ਵੱਲੋਂ ਵਿਸਥਾਰਤਾ ਪੂਰਵਕ ਵਡਮੁੱਲੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ। ਸਕੂਲ ਦੀ ਕੰਟਰੋਲਰ ਚਰਨਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬਿਜਲੀ ਦੇ ਸਾਮਾਨ ਦੀ ਚੋਣ ਕਰਨੀ, ਕਿਵੇਂ ਫਾਇਰ ਸੇਫਟੀ ਦੇ ਉਪਕਰਨ ਕੰਮ ਕਰਦੇ ਹਨ। ਅੱਗ ਲੱਗਣ ਦੀ ਸੂਰਤ ’ਚ ਨੂੰ ਕਿਵੇਂ ਕਾਰਜ ਕਰਨਾ ਆਦਿ ਦੀ ਜਾਣਕਾਰੀ ਮਿਲੀ।