ਸ਼੍ਰੀ ਹਨੁਮਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ
ਸ਼੍ਰੀ ਹਨੁਮਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸੀਬੀਐੱਸਈ ਦਸਵੀਂ ਬੋਰਡ ਦਾ ਸ਼ਾਨਦਾਰ ਨਤੀਜਾ
Publish Date: Fri, 17 Apr 2026 07:01 PM (IST)
Updated Date: Fri, 17 Apr 2026 07:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਸ਼੍ਰੀ ਹਨੁਮਤ ਇੰਟਰਨੈਸ਼ਨਲ ਪਬਲਿਕ ਸਕੂਲ, ਗੁਰਾਇਆ ਦਾ ਨਤੀਜਾ 100 ਫ਼ੀਸਦੀ ਰਿਹਾ। ਹਰਵੀਰ ਸਿੰਘ ਨੇ 95.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਿਮਰਨ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਅਯਾਨ ਨੇ 94 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਰਨਵੀਰ ਨੇ 92.6 ਫੀਸਦੀ ਤੇ ਅਮਨੀਤ ਨੇ 90.8 ਫੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ’ਚ ਅਨਿਕੇਤ, ਹਰਸਿਮਰਨ, ਹਰਸ਼, ਸਾਗਰ, ਸਾਹਿਬ, ਸਹਜਵੀਰ, ਅਕਸ਼ਿਤਾ, ਦਿਲਦੀਪ, ਕਿਮਰਨ ਤੇ ਨਵਪ੍ਰੀਤ ਸ਼ਾਮਲ ਹਨ। ਸਹਜਵੀਰ ਨੇ ਹਿੰਦੀ ’ਚ 98 ਅੰਕ, ਕਰਨਵੀਰ ਨੇ ਸਮਾਜਿਕ ਵਿਗਿਆਨ ’ਚ 98 ਅ੍ਯਤੇ ਸਿਮਰਨ ਨੇ ਪੰਜਾਬੀ ’ਚ 98 ਅੰਕ ਪ੍ਰਾਪਤ ਕੀਤੇ। ਸਕੂਲ ਦੀ ਪ੍ਰਿੰਸੀਪਲ ਆਰਤੀ ਸੋਬਤੀ ਨੇ ਇਸ ਮੌਕੇ ’ਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੇ ਸਮਰਪਣ, ਆਤਮਵਿਸ਼ਵਾਸ ਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਸਕੂਲ ਪ੍ਰਬੰਧਕ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ।