ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ
ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਪਰੇਡ-2026 ’ਚ ਪੰਜਾਬ ਦੀ ਝਾਕੀ ਦੀ ਨੁਮਾਇੰਦਗੀ ਕਰਕੇ ਇਤਿਹਾਸ ਰਚਿਆ
Publish Date: Sat, 28 Feb 2026 06:38 PM (IST)
Updated Date: Sat, 28 Feb 2026 06:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇਸ ਸਾਲ ਗਣਤੰਤਰ ਦਿਵਸ ਪਰੇਡ ’ਚ ਪੰਜਾਬ ਦੀ ਝਾਕੀ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਸੀ। ਲਾਇਲਪੁਰ ਖਾਲਸਾ ਕਾਲਜ ਲਈ ਇਹ ਮਾਣ ਵਾਲਾ ਪਲ ਸੀ, ਜਦੋਂ ਇਸਦੇ 11 ਐੱਨਐੱਸਐੱਸ ਵਲੰਟੀਅਰਾਂ ਨੇ ਇਸ ਰਾਸ਼ਟਰੀ ਸਮਾਗਮ ’ਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਦੱਸਿਆ ਕਿ ਵਲੰਟੀਅਰਾਂ ਨੇ 26 ਜਨਵਰੀ ਨੂੰ ਕਰਤੱਵ ਮਾਰਗ ’ਤੇ 8 ਕਿੱਲੋਮੀਟਰ ਨੰਗੇ ਪੈਰ ਤੁਰ ਕੇ ਗੁਰੂ ਤੇਗ ਬਹਾਦੁਰ ਜੀ ਤੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਸਮਾਗਮ 100 ਤੋਂ ਵੱਧ ਦੇਸ਼ਾਂ ’ਚ ਸਿੱਧਾ ਪ੍ਰਸਾਰਿਤ ਕੀਤਾ ਗਿਆ। ਅੰਤਰਰਾਸ਼ਟਰੀ ਹਾਕੀ ਖਿਡਾਰੀ ਜਗਦੀਪ ਸਿੰਘ ਗਿੱਲ ਤੇ ਐੱਨਐੱਸਐੱਸ ਦੇ ਮੁੱਖ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਵੀ ਭਾਈਵਾਲਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਚੋਣ ਕਈ ਪੜਾਵਾਂ ਤੋਂ ਬਾਅਦ ਹੋਈ ਤੇ ਸਰਕਾਰ ਵੱਲੋਂ ਸਾਰਾ ਖਰਚਾ ਭਰਿਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕਾਂ ਨੇ ਇਸਨੂੰ ਇਤਿਹਾਸਕ ਉਪਲੱਬਧੀ ਕਰਾਰ ਦਿੱਤਾ।