ਸਟੂਡੈਂਟ ਫੈੱਡਰੇਸ਼ਨ ਆਫ ਇੰਡੀਆ ਨੇ ਸਰਕਾਰ ’ਤੇ ਮੰਗਾਂ ਨਾ ਮੰਨਣ ਦੇ ਲਾਏ ਦੋਸ਼
ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਨੇ ਮੀਟਿੰਗ ’ਚ ਕੇਂਦਰ ਤੇ ਸੂਬਾ ਸਰਕਾਰਾ ਤੇ ਮੰਗਾਂ ਨਾ ਮੰਨਣ ਦੇ ਦੋਸ਼ ਲਾਏ
Publish Date: Sun, 29 Mar 2026 07:19 PM (IST)
Updated Date: Sun, 29 Mar 2026 07:20 PM (IST)

ਮਹਿੰਦਰ ਰਾਮ ਫਬਲਾਣਾ, ਪੰਜਾਬੀ ਜਾਗਰਣ, ਜਲੰਧਰ : ਐੱਸਐੱਫਆਈ ਦੇ ਆਗੂਆਂ ਨੇ ਜਲੰਧਰ ਵਿਖੇ ਆਪਣੇ ਦਫ਼ਤਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ। ਇਹ ਮੀਟਿੰਗ ਸੂਬਾ ਆਗੂ ਜੀਵਨ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ’ਚ ਸੁਬਾਈ ਆਗੂ ਜੀਵਨ ਕੁਮਾਰ, ਮਨਤੇਜ ਬੀਰ ਸਿੰਘ, ਸਰਨਪ੍ਰੀਤ ਕੌਰ, ਹਰਪ੍ਰੀਤ ਕੌਰ, ਰਮਨਦੀਪ ਸਿੰਘ, ਮੁਹੰਮਦ ਹਰਮੀਨ ਤੇ ਹੋਰ ਆਗੂ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਤੇ ਸੂਬਾ ਸਰਕਾਰਾਂ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਦੀਆਂ ਆ ਰਹੀਆਂ ਹਨ, ਜਿਸ ਨਾਲ ਵਿਦਿਆਰਥੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ ਸਿੱਖਿਆ ਦਾ ਵੀ ਵਪਾਰੀਕਰਨ ਕਰ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਭ ਨੂੰ ਵਿੱਦਿਆ ਤੇ ਸਭ ਨੂੰ ਰੁਜ਼ਗਾਰ ਮਿਲਣਾ ਦੇਸ਼ ਦੀ ਬਿਹਤਰੀ ਲਈ ਹੈ, ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਲਈ ਕੇਂਦਰ ਦਾ 10%, ਸੂਬੇ ਦਾ ਬਜਟ 30 ਫ਼ੀਸਦੀ ਰੱਖਿਆ ਜਾਣਾ ਚਾਹੀਦਾ ਹੈ, ਸਿੱਖਿਆ ਦਾ ਅਧਿਕਾਰ ਅਤੇ ਰੁਜ਼ਗਾਰ ਦਾ ਅਧਿਕਾਰ ਦੇਸ਼ ਦੇ ਸੰਵਿਧਾਨ ’ਚ ਮੌਲਿਕ ਅਧਿਕਾਰ ਹੋਣਾ ਚਾਹੀਦਾ ਹੈ, ਇਕ ਜਮਹੂਰੀ ਵਿਗਿਆਨਿਕ ਤੇ ਪ੍ਰਗਰਤੀਸ਼ੀਲ ਸਿੱਖਿਆ ਪ੍ਰਣਾਲੀ ਲਾਜਮੀ ਹੋਵੇ, ਸਿੱਖਿਆ ਦਾ ਵਪਾਰੀਕਰਨ ਬੰਦ ਕੀਤਾ ਜਾਵੇ, ਸਿੱਖਿਆ ਦੇ ਜਮਹੂਰੀ ਕਰਨ ਦੀ ਰੱਖਿਆ ਕਰੋ ਤੇ ਉਸ ਨੂੰ ਉਤਸ਼ਾਹਤ ਕਰੋ, ਸਕੰਡਰੀ ਪੱਧਰ ਤੱਕ ਸਿੱਖਿਆ ਮੁਫ਼ਤ ਹੋਵੇ ਟਿਊਸ਼ਨ ਫੀਸ ਸਮਾਪਤ ਕੀਤੀ ਜਾਵੇ, ਸਿੱਖਿਆ ਦਾ ਫਿਰਕੂ ਕਰਨ ਬੰਦ ਕੀਤਾ ਜਾਵੇ ਤੇ ਹੋਰ ਮੰਗਾਂ ਨੂੰ ਲੈ ਕੇ ਤਿੱਖਾ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਲਟਕਾਈਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ’ਚ ਜਥੇਬੰਦੀ ਤਿਖਾ ਸੰਘਰਸ਼ ਕਰੇਗੀ।