ਸਹੋਦਿਆ ਮੁਕਾਬਲਿਆਂ 'ਚ ਐੱਸਟੀਐੱਸ ਸਕੂਲ ਦੇ ਵਿਦਿਆਰਥੀ ਅੱਵਲ
ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਚ ਸਹੋਦਿਆ ਮੁਕਾਬਲੇ ਕਰਵਾਏ ਗਏ, ਜਿਸ ਵਿਚ ਐੱਸਟੀਐੱਸ ਵਰਲਡ ਸਕੂਲ ਰਾਜਗੋਮਾਲ ਨੇ ਵੱਖ-ਵੱਖ ਸਹੋਦਿਆ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫੁੱਟਬਾਲ ਮੈਚ ਅੰਡਰ 19 ਵਰਗ ਵਿਚ ਐੱਸਟੀਐੱਸ ਵਰਲਡ ਸਕੂਲ ਦੀਆਂ ਲੜਕੀਆਂ ਨੇ ਸੋਨ ਤਗਮਾ ਜਿੱਤਿਆ। ਵੁਸ਼ੂ ਮੁਕਾਬਲੇ ਵਿਚ ਛੇਵੀਂ ਜਮਾਤ ਦੇ ਸ਼ਿਵੇਕ ਸਰੋਜ ਨੇ 45 ਕਿਲੋ ਭਾਰ ਵਰਗ ਵਿਚ ਚਾਂਦੀ ਅਤੇ ਨੌਵੀਂ ਜਮਾਤ ਦੇ ਅਜੈਵੀਰ ਸਿੰਘ ਲੱਖਾ ਨੇ 75 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ।
Publish Date: Sun, 13 Nov 2022 07:01 PM (IST)
Updated Date: Sun, 13 Nov 2022 07:01 PM (IST)
ਮਨਜੀਤ ਮੱਕੜ, ਗੁਰਾਇਆ : ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਚ ਸਹੋਦਿਆ ਮੁਕਾਬਲੇ ਕਰਵਾਏ ਗਏ, ਜਿਸ ਵਿਚ ਐੱਸਟੀਐੱਸ ਵਰਲਡ ਸਕੂਲ ਰਾਜਗੋਮਾਲ ਨੇ ਵੱਖ-ਵੱਖ ਸਹੋਦਿਆ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫੁੱਟਬਾਲ ਮੈਚ ਅੰਡਰ 19 ਵਰਗ ਵਿਚ ਐੱਸਟੀਐੱਸ ਵਰਲਡ ਸਕੂਲ ਦੀਆਂ ਲੜਕੀਆਂ ਨੇ ਸੋਨ ਤਗਮਾ ਜਿੱਤਿਆ। ਵੁਸ਼ੂ ਮੁਕਾਬਲੇ ਵਿਚ ਛੇਵੀਂ ਜਮਾਤ ਦੇ ਸ਼ਿਵੇਕ ਸਰੋਜ ਨੇ 45 ਕਿਲੋ ਭਾਰ ਵਰਗ ਵਿਚ ਚਾਂਦੀ ਅਤੇ ਨੌਵੀਂ ਜਮਾਤ ਦੇ ਅਜੈਵੀਰ ਸਿੰਘ ਲੱਖਾ ਨੇ 75 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਰੰਗੋਲੀ ਬਣਾਉਣ ਦੇ ਮੁਕਾਬਲੇ ਵਿਚ ਗਿਆਰ੍ਹਵੀਂ ਜਮਾਤ ਦੀਆਂ ਕਾਮਰਸ ਦੀਆਂ ਵਿਦਿਆਰਥਣਾਂ ਗੁਰਪ੍ਰਰੀਤ ਕੌਰ ਅਤੇ ਬਲਪ੍ਰਰੀਤ ਕੌਰ ਜਿਨ੍ਹਾਂ ਨੂੰ ਆਪਣੀ ਸਮਰੱਥਾ ਵਿਚ ਅਜਿੱਤ ਵਿਸ਼ਵਾਸ ਸੀ ਅਤੇ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਵਿਚ ਮੁਕਾਬਲਾ ਕਰਵਾਇਆ ਗਿਆ। ਪਿੰ੍ਸੀਪਲ ਪ੍ਰਭਜੋਤ ਗਿੱਲ ਨੇ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।