ਐੱਸਟੀਐੱਸ ਵਰਲਡ ਸਕੂਲ ਦਾ ਨਤੀਜਾ 100 ਫ਼ੀਸਦੀ
ਐੱਸਟੀਐੱਸ ਵਰਲਡ ਸਕੂਲ ਦਾ ਨਤੀਜਾ ਰਿਹਾ ਸੋ ਫੀਸਦੀ
Publish Date: Thu, 16 Apr 2026 07:44 PM (IST)
Updated Date: Thu, 16 Apr 2026 07:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਐੱਸਟੀਐੱਸ ਵਰਲਡ ਸਕੂਲ ਆਪਣੇ 10ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸੀਬੀਐੱਸਈ ਬੋਰਡ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ 100 ਫੀਸਦੀ ਨਤੀਜਾ ਹਾਸਲ ਦਾ ਕੀਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਅਕਾਦਮਿਕ ਸਾਲ ’ਚ 25 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸੂਚੀ ’ਚ ਸਿਖਰ 'ਤੇ ਰਹਿੰਦਿਆਂ ਗੁਰਵੀਨ ਕੌਰ ਕੂਨਰ ਨੇ ਅਸਾਧਾਰਨ 95.6 ਫੀਸਦੀ ਪ੍ਰਾਪਤ ਕੀਤੇ, ਉਸ ਤੋਂ ਬਾਅਦ ਰਾਜਦੀਪ ਕੌਰ (94.4 ਫੀਸਦੀ ) ਤੇ ਅੰਮ੍ਰਿਤਲੀਨ ਕੌਰ (93.6 ਫੀਸਦੀ) ਹਨ। ਅਨੀਸ਼ਾ ਬੰਗੜ ਤੇ ਰੋਹਨਪ੍ਰੀਤ ਕੌਰ ਸਰਾਏ ਨੇ ਵੀ 92.4 ਫੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਚੇਤਨਾ ਕੌਲ (92.2 ਫੀਸਦੀ), ਪਵਨਦੀਪ ਕੌਰ ਨਾਗਰਾ (91.6 ਫੀਸਦੀ), ਵਿਸ਼ਾਲੀ ਮਹੇ 91.2 ਫੀਸਦੀ ਤੇ ਅਮਨ ਜੌਹਲ ਨੇ ਸ਼ਾਨਦਾਰ 91 ਫੀਸਦੀ, ਤਰਨਵੀਰ ਕੌਰ 90.8 ਫੀਸਦੀ ਤੇ ਸਿਮਰਪ੍ਰੀਤ ਕੌਰ ਧਾਲੀਵਾਲ 90.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਸਪ੍ਰੀਤ ਕੌਰ (89.8 ਫੀਸਦੀ), ਇਸ਼ਪ੍ਰੀਤ ਕੌਰ (89.6 ਫੀਸਦੀ), ਰੂਹਾਨੀ ਕਾਲਰਾ (89.4 ਫੀਸਦੀ), ਅਵਨੀਤ ਕੌਰ (88.6 ਫੀਸਦੀ), ਪਲਕਸ਼ੀ ਜੱਖੂ (88.2 ਫੀਸਦੀ), ਅਰਸ਼ਪ੍ਰੀਤ ਕੌਰ (87.6 ਫੀਸਦੀ), ਅਰਪਿਤਾ (87 ਫੀਸਦੀ), ਰਾਜਦੀਪ ਕੌਰ (87.4 ਫੀਸਦੀ), ਸੁਖਮਨਪ੍ਰੀਤ ਕੌਰ (87.2 ਫੀਸਦੀ), ਸਹਿਜਪ੍ਰੀਤ ਕੌਰ (86.8 ਫੀਸਦੀ), ਰੀਆ ਔਜਲਾ (86.8 ਫੀਸਦੀ) ਅੰਕ ਤੇ ਅਰਜੁਨ ਸਿੰਘ (86.4 ਫੀਸਦੀ), ਹਰਮਨ ਕੌਰ (85.4 ਫੀਸਦੀ), ਸੁਖਰਾਜ ਸੋਮਲ (85.2 ਫੀਸਦੀ), ਬਲਕਰਨ ਸਿੰਘ 84.6 ਫੀਸਦੀ, ਅਮਾਨਤ ਲਾਖਾ 84 ਫੀਸਦੀ, ਨੀਰਾ ਸ਼ਰਮਾ (84.6 ਫੀਸਦੀ) ਹਰਜੋਤ ਕੌਰ (83.4 ਫੀਸਦੀ), ਅੰਜਨਾ ਰੱਤੂ (83 ਫੀਸਦੀ), ਮਨਰੂਪ ਕੌਰ ਧਾਲੀਵਾਲ (82.8 ਫੀਸਦੀ) ਤੇ ਮੋਹਿਤ ਕੌਲ ਨੇ (81.8 ਫੀਸਦੀ) ਅੰਕ ਹਾਸਲ ਕੀਤੇ। ਚੇਅਰਪਰਸਨ ਮਾਲਤੀ ਤੇ ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਦਿਲੋਂ ਵਧਾਈਆਂ ਦਿੰਦਿਆਂ ਇਹ ਨਤੀਜੇ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਮਾਪਿਆਂ ਦੇ ਸਹਿਯੋਗ ਤੇ ਫੈਕਲਟੀ ਦੇ ਮਾਰਗਦਰਸ਼ਨ ਦਾ ਪ੍ਰਤੀਬਿੰਬ ਹਨ।