ਸਵੇਰੇ ਤੇਜ਼ ਹਵਾਵਾਂ, ਹਲਕੀ ਬੂੰਦਾਬਾਂਦੀ ਤੋਂ ਬਾਅਦ ਦਿਨ ਭਰ ਤਿੱਖੀ ਧੁੱਪ
ਸਵੇਰੇ ਤੇਜ਼ ਹਵਾਵਾਂ, ਹਲਕੀ ਬੂੰਦਾਬਾਂਦੀ ਤੋਂ ਬਾਅਦ ਦਿਨ ਭਰ ਤਿੱਖੀ ਧੁੱਪ
Publish Date: Thu, 26 Mar 2026 10:36 PM (IST)
Updated Date: Thu, 26 Mar 2026 10:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵੀਰਵਾਰ ਸਵੇਰੇ ਤੜਕੇ ਪੰਜ ਵਜੇ ਤੋਂ ਹੀ ਤੇਜ਼ ਹਵਾਵਾਂ ਚੱਲਣ ਲੱਗੀਆਂ, ਜਿਸ ਕਾਰਨ ਮੌਸਮ ’ਚ ਹਲਕੀ ਠੰਢਕ ਮਹਿਸੂਸ ਕੀਤੀ ਗਈ। ਸਵੇਰੇ ਕਰੀਬ ਸਾਢੇ ਸੱਤ ਵਜੇ ਹਲਕੀ ਬੂੰਦਾਬਾਂਦੀ ਵੀ ਹੋਈ ਪਰ ਇਸ ਤੋਂ ਬਾਅਦ ਪੂਰਾ ਦਿਨ ਅਸਮਾਨ ਸਾਫ ਰਿਹਾ ਤੇ ਤਿੱਖੀ ਧੁੱਪ ਨਿਕਲੀ ਰਹੀ। ਇਸ ਨਾਲ ਪਹਿਲਾਂ ਦੇ ਮੁਕਾਬਲੇ ਗਰਮੀ ਦਾ ਅਹਿਸਾਸ ਵੱਧ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 29.3 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 18.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 28.3 ਡਿਗਰੀ ਤੇ ਘੱਟ ਤੋਂ ਘੱਟ 13.9 ਡਿਗਰੀ ਸੀ। ਇਸ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ ’ਚ ਇੱਕ ਡਿਗਰੀ ਤੇ ਘੱਟ ਤੋਂ ਘੱਟ ਵਿੱਚ 4.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਤੇ ਘੱਟ ਤੋਂ ਘੱਟ 16 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 29 ਤੋਂ 31 ਮਾਰਚ ਤੱਕ ਮੌਸਮ ’ਚ ਬਦਲਾਅ ਦੇ ਸੰਕੇਤ ਹਨ। 29 ਤੇ 30 ਮਾਰਚ ਨੂੰ ਤੇਜ਼ ਹਵਾਵਾਂ, ਹਨੇਰੀ ਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ’ਚ ਦੁਬਾਰਾ ਕਮੀ ਆ ਸਕਦੀ ਹੈ।