ਮੇਅਰ ਨਾਲ ਮੀਟਿੰਗ ਮਗਰੋਂ ਟਲ਼ੀ ਹੜਤਾਲ
ਕੂੜਾ ਲਿਫਟਿੰਗ ਬੰਦ ਕਰਨ ਲਈ 4 ਮਾਰਚ ਤੋਂ ਹੋਣ ਵਾਲੀ ਹੜਤਾਲ ਟਲੀ
Publish Date: Mon, 02 Mar 2026 10:42 PM (IST)
Updated Date: Mon, 02 Mar 2026 10:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਡਰਾਈਵਰਜ਼ ਤੇ ਟੈਕਨੀਕਲ ਹੈਲਥ ਬ੍ਰਾਂਚ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰਾ ਨੇ ਸੋਮਵਾਰ ਨੂੰ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਤੋਂ ਬਾਅਦ 4 ਮਾਰਚ ਤੋਂ ਕੂੜਾ ਲਿਫਟਿੰਗ ਬੰਦ ਕਰਨ ਦਾ ਐਲਾਨ ਟਾਲ਼ ਦਿੱਤਾ ਹੈ। ਮੇਅਰ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ਦੌਰਾਨ ਅਕਾਊਂਟਸ ਬ੍ਰਾਂਚ ਦੇ ਅਧਿਕਾਰੀਆਂ ਨੂੰ ਬੁਲਾਇਆ ਤੇ ਆਊਟਸੋਰਸ ’ਤੇ ਕੰਮ ਕਰ ਰਹੇ ਡਰਾਈਵਰਾਂ ਦੀ ਤਨਖਾਹ ਜਾਰੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮਹੀਨਾ ਖਤਮ ਹੋਣ ਤੋਂ ਪਹਿਲਾਂ ਕੰਪਨੀ ’ਤੇ ਤਨਖਾਹ ਦੇਣ ਲਈ ਦਬਾਅ ਬਣਾਇਆ ਜਾਵੇ। ਪ੍ਰਧਾਨ ਸ਼ੱਮੀ ਲੂਥਰਾ ਨਾਲ ਗੱਲਬਾਤ ਕਰ ਕੇ ਬੁੱਧਵਾਰ ਨੂੰ ਹੋਣ ਵਾਲੀ ਕੂੜਾ ਲਿਫਟਿੰਗ ਬੰਦ ਕਰਨ ਦਾ ਐਲਾਨ ਟਾਲਣ ਕਿਹਾ ਗਿਆ ਹੈ, ਕਿਉਂਕਿ ਉਸ ਦਿਨ ਹੋਲੀ ਦਾ ਤਿਉਹਾਰ ਹੈ। ਲੂਥਰਾ ਨੇ ਕਿਹਾ ਕਿ ਮੇਅਰ ਦੇ ਭਰੋਸੇ ਤੋਂ ਬਾਅਦ ਹੜਤਾਲ ਟਾਲ ਦਿੱਤੀ ਗਈ ਹੈ।