ਨਿਗਮ ਯੂਨੀਅਨਾਂ ਵੱਲੋਂ 23 ਨੂੰ ਹੜਤਾਲ ਦੀ ਚਿਤਾਵਨੀ
ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਨੇ 23 ਮਾਰਚ ਨੂੰ ਹੜਤਾਲ ਦੀ ਦਿੱਤੀ ਚਿਤਾਵਨੀ
Publish Date: Fri, 20 Mar 2026 09:06 PM (IST)
Updated Date: Sat, 21 Mar 2026 04:14 AM (IST)

ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਆਗੂ ਸੰਨੀ ਸਹੋਤਾ ਦੀ ਅਗਵਾਈ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਨਗਰ ਨਿਗਮ ’ਚ ਫੈਲੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਲਟਕਾਏ ਜਾਣ ਕਾਰਨ 23 ਮਾਰਚ ਨੂੰ ਹੜਤਾਲ ਕੀਤੀ ਜਾਵੇਗੀ, ਇੱਥੇ ਜਾਰੀ ਇਕ ਪ੍ਰੈਸਨੋਟ ’ਚ ਕਿਹਾ ਗਿਆ ਹੈ ਕਿ ਸਾਂਝੀਆਂ ਯੂਨੀਅਨਾਂ ਦੀ ਇਕ ਮੀਟਿੰਗ ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਜਨ. ਸਕੱਤਰ ਸੰਨੀ ਸਹੋਤਾ ਦੀ ਅਗਵਾਈ ’ਚ ਹੋਈ, ਜਿਸ ’ਚ ਦੋਸ਼ ਲਾਇਆ ਗਿਆ ਕਿ ਨਗਰ ਨਿਗਮ ਪ੍ਰਸ਼ਾਸਨ ਨੇ ਸੀਡੀ ਚਾਰਜ ਬੰਦ ਹੋਣ ਦੇ ਬਾਵਜੂਦ ਕੁਝ ਲੋਕਾਂ ਨੂੰ ਸੀਡੀ ਚਾਰਜ ਦਿੱਤਾ ਹੋਇਆ ਹੈ, ਜੋ ਕਿ ਰੱਦ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 300 ਸੀਵਰਮੈਨਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ 300 ਸੀਵਰਮੈਨਾਂ ਦੀ ਭਰਤੀ ’ਚ ਘਪਲਾ ਹੋਣ ਦਾ ਵੀ ਦੋਸ਼ ਲਾਇਆ, ਕਿਉਂਕਿ ਜਦੋਂ ਉਨ੍ਹਾਂ ਦਾ ਰਿਕਾਰਡ ਮੰਗਿਆ ਜਾਂਦਾ ਹੈ ਤਾਂ ਉਹ ਅਧਿਕਾਰੀ ਮੁਹੱਈਆ ਨਹੀਂ ਕਰਾਉਂਦੇ ਜੋ ਕਿ ਭ੍ਰਿਸ਼ਟਾਚਾਰ ਕਾਰਨ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ ’ਚ ਭ੍ਰਿਸ਼ਟਾਚਾਰ ਕਰ ਕੇ ਡਰਾਈਵਰ ਬਿਨਾ ਕਿਸੇ ਮਨਜ਼ੂਰੀ ਦੇ ਰਖੇ ਗਏ ਹਨ। ਉਨ੍ਹਾਂ ਕਿਹਾ ਕਿ ਨਿਗਮ ਪ੍ਰਸ਼ਾਸਨ ਸਾਡੀਆਂ ਮੰਗਾਂ ਨੂੰ ਲਟਕਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਿਹਾ, ਜਿਸ ਕਾਰਨ ਸਾਨੂੰ ਹੜਤਾਲ ਦੀ ਚਿਤਾਵਨੀ ਦੇਣ ਲਈ ਮਜਬੂਰ ਕੀਤਾ ਗਿਆ ਹੈ। ਮੀਟਿੰਗ ’ਚ ਵੱਖ ਵੱਖ ਯੂਨੀਅਨਾਂ ਦੇ ਆਗੂ ਸੰਨੀ ਸੇਠੀ, ਗੌਰਵ ਗਿੱਲ, ਅਸ਼ੋਕ ਭੀਲ, ਵਿਨੋਦ ਸਹੋਤਾ, ਅਨਿਲ ਸੱਭਰਵਾਲ, ਸ਼ਾਮ ਲਾਲ ਗਿੱਲ, ਹਰੀਵੰਸ਼ ਸਿੱਧੂ, ਹਰਜੀਤ ਸਿੰਘ ਬਾਬੀ, ਪਵਨ ਅਗਨੀਹੋਤਰੀ ਤੇ ਪਵਨ ਬਾਬਾ ਆਦਿ ਸ਼ਾਮਲ ਸਨ।