ਸਟਰੀਟ ਵੈਂਡਰਾਂ ਦੀਆਂ ਰੇਹੜੀਆਂ ’ਤੇ ਨੰਬਰ ਪਲੇਟਾਂ ਲਾਉਨ ਦਾ ਕੰਮ ਸ਼ੁਰੂ
ਸਟਰੀਟ ਵੈਂਡਰਾਂ ਦੀਆਂ ਰੇਹੜੀਆਂ ਤੇ ਲੰਬਰ ਪਲੇਟਾਂ ਲਾਉਨ ਦਾ ਕੰਮ ਸ਼ੂੁਰੂ
Publish Date: Sun, 11 Jan 2026 07:36 PM (IST)
Updated Date: Mon, 12 Jan 2026 04:15 AM (IST)

- 12014 ਤੋਂ ਵੱਧ ਹਨ ਸਟਰੀਟ ਵੈਂਡਰ - 4 ਹਜ਼ਾਰ ਲੱਗੀਆਂ ਨੰਬਰ ਪਲੇਟਾਂ - 10 ਸਾਲਾਂ ’ਚ 38 ਜ਼ੋਨਾਂ ’ਚ ਨਿਗਮ ਸਟਰੀਟ ਵੈਂਡਰਾਂ ਨੂੰ ਥਾਂ ਅਲਾਟ ਨਹੀਂ ਕਰ ਸਕੀ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਵੱਲੋਂ ਸਾਲ 2016 ’ਚ ਰਜਿਸਟਰ ਕੀਤੇ 12014 ਸਟਰੀਟ ਵੈਂਡਰਾਂ ਦੀਆਂ ਰੇਹੜੀਆਂ ਨੂੰ ਨੰਬਰ ਪਲੇਟਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਤਕ 4 ਹਜ਼ਾਰ ਰੇਹੜੀਆਂ ਨੂੰ ਹੀ ਨੰਬਰ ਪਲੇਟਾਂ ਲੱਗ ਸਕੀਆਂ ਹਨ। ਨਗਰ ਨਿਗਮ ਪ੍ਰਸ਼ਾਸਨ ਪਿਛਲੇ 10 ਸਾਲਾਂ ਤੋਂ ਬਨਾਏ ਗਏ 38 ਸਟਰੀਟ ਵੈਂਡਰ ਜ਼ੋਨਾਂ ’ਚ ਰੇਹੜੀ ਵਾਲੀਆਂ ਨੂੰ ਥਾਂ ਅਲਾਟ ਨਹੀਂ ਕਰ ਸਕੀ, ਜਦਕਿ ਨਗਰ ਨਿਗਮ ਨੇ 12014 ਸਟਰੀਟ ਵੈਂਡਰ ਰਜਿਸਟਰ ਕਰ ਕੇ ਉਨ੍ਹਾਂ ਤੋਂ ਲਗਪਗ 1200 ਰੁਪਏ ਪ੍ਰਤੀ ਸਟਰੀਟ ਵੈਂਡਰ ਫੀਸ ਵੀ ਜਮ੍ਹਾਂ ਕੀਤੀ ਸੀ, ਪਰ ਅਜੇ ਤੱਕ ਸ਼ਹਿਰ ’ਚੋਂ ਸਟਰੀਟ ਵੈਂਡਰ ਜ਼ੋਨ ਬਣਾ ਕੇ ਵੀ ਰੇਹੜੀ ਵਾਲਿਆਂ ਨੂੰ ਥਾਂ ਅਲਾਟ ਨਹੀਂ ਕੀਤੀ ਜਾ ਸਕੀ ਤੇ ਹੁਣ ਨਗਰ ਨਿਗਮ ਦੀ ਨੀਂਦ ਖੁੱਲ੍ਹੀ ਹੈ ਤੇ ਉਸ ਨੇ ਸਟਰੀਟ ਵੈਂਡਰਾਂ ਦੀਆਂ ਰੇਹੜੀਆਂ ਨੂੰ ਨੰਬਰ ਪਲੇਟਾਂ ਲਾਉਣ ਦਾ ਕੰਮ ਸ਼ੁਰੂ ਕਰ ਕੇ ਕੇਵਲ 4 ਹਜ਼ਾਰ ਰੇਹੜੀ ਵਾਲਿਆਂ ਨੂੰ ਹੀ ਨੰਬਰ ਪਲੇਟਾਂ ਲਗਾਈਆਂ ਜਾ ਸਕੀਆਂ ਹਨ। --------------------- 10 ਸਾਲਾਂ ’ਚ 38 ਜ਼ੋਨ ਸਟਰੀਟ ਵੈਂਡਰਾਂ ਨੂੰ ਨਹੀਂ ਅਲਾਟ ਹੋ ਸਕੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ 2016 ’ਚ ਜਿਹੜੇ 38 ਸਟਰੀਟ ਵੈਂਡਰ ਜ਼ੋਨ ਜ਼ੋ ਬਨਾਏ ਸਨ ਤੇ ਜ਼ੋਨਾਂ ਦੀ ਨਿਸ਼ਾਨਦੇਹੀ ਲਈ ਜਿਹੜੀ ਦਾਰਾਸ਼ਾਹ ਕੰਪਨੀ ਨੇ ਕੰਮ ਕੀਤਾ ਸੀ, ਉਹ ਆਪਣੇ ਲੱਖਾਂ ਰੁਪਏ ਦਾ ਭੁਗਤਾਨ ਲੈ ਕੇ ਚਲੀ ਗਈ ਪਰ ਨਗਰ ਨਿਗਮ ਪ੍ਰਸ਼ਾਸਨ ਪਿਛਲੇ 10 ਸਾਲਾਂ ਦੌਰਾਨ ਅਜੇ ਤੱਕ ਸਟਰੀਟ ਵੈਂਡਰਾਂ ਨੂੰ ਜ਼ੋਨਾਂ ਦੀ ਅਲਾਟਮੈਂਟ ਨਹੀਂ ਕਰ ਸਕਿਆ। ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਚੌਕਾਂ, ਸੜਕਾਂ ਤੇ ਗਲੀਆਂ ’ਚ ਰੇਹੜੀਆਂ ਵਾਲੇ ਖੜੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਦੇ ਖੜੇ ਹੋਣ ਕਾਰਨ ਟ੍ਰੈਫਿਕ ਸਮੱਸਿਆ ਬੁਣੀ ਰਹਿੰਦੀ ਹੈ ਤੇ ਇਸ ਸਮੱਸਿਆ ਨੂੰ ਖਤਮ ਕਰਨ ਲਈ ਹੀ ਸਟਰੀਟ ਵੈਂਡਿੰਗ ਜ਼ੋਨ ਬਨਾਏ ਗਏ ਸਨ, ਪਰ ਨਗਰ ਨਿਗਮ ਰੇਹੜੀ ਵਾਲਿਆਂ ਨੂੰ ਅਜੇ ਤਕ ਜ਼ੋਨ ਅਲਾਟ ਨਹੀਂ ਹੋ ਸਕੇ। --------------------- ਕੇਵਲ 6 ਜ਼ੋਨ ਹੀ ਅਲਾਟ ਹੋ ਸਕੇ : ਸੁਪਰਡੈਂਟ ਇਸ ਸਬੰਧ ’ਚ ਰੇਹੜੀ ਵਾਲਿਆਂ ਨੂੰ ਕੇਵਲ 6 ਜ਼ੋਨ ਅਲਾਟ ਕਰਨ ਦੀ ਪੁਸ਼ਟੀ ਕਰਦੇ ਹੋਏ ਤਹਿ ਬਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਨੇ ਕਿਹਾ ਹੈ ਕਿ ਜਿਹੜੇ ਨਗਰ ਨਿਗਮ ਨੇ 38 ਜ਼ੋਨ ਨਾਮਜ਼ਦ ਕੀਤੇ ਸਨ, ਉਨ੍ਹਾਂ ’ਚੋਂ ਕੇਵਲ 6 ਜ਼ੋਨ ਅਲਾਟ ਕਰਨ ਦੇ ਬਾਅਦ 32 ਜ਼ੋਨ ਅਜੇ ਖਾਲੀ ਪਏ ਹਨ, ਜਿਨਾਂ ਦੀ ਰੇਹੜੀ ਵਾਲਿਆਂਟ ਨੂੰ ਪਿਛਲੇ 10 ਸਾਲਾਂ ਤੋਂ ਨਹੀਂ ਹੋ ਸਕੀ। ਜਿਸ ਕਾਰਨ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਰੇਹੜੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਜਿਹੜੇ 6 ਜ਼ੋਨਾਂ ’ਚ ਰੇਹੜੀਆਂ ਲੱਗੀਆਂ ਹਨ ਉਨ੍ਹਾਂ ’ਚ ਭਈਆ ਮੰਡੀ, 120 ਫੁਟੀ ਰੋਡ, ਆਦਰਸ਼ ਨਗਰ ਤੇ ਅਰਬਨ ਅਸਟੇਟ ਫੇਜ਼ 1, ਪਿਮਜ਼ ਹਸਪਤਾਲ ਦੇ ਸਾਹਮਣੇ, ਬੱਸ ਅੱਡਾ ਦੇ ਸਾਹਮਣ ਤੇ ਬਿਅੰਤ ਸਿੰਘ ਪਾਰਕ ਸ਼ਾਮਲ ਹਨ। ----------------------- ਟ੍ਰੈਫਿਕ ਸਮੱਸਿਆ ਬਰਕਰਾਰ ਨਗਰ ਨਿਗਮ ਵੱਲੋਂ ਸਟਰੀਟ ਵੈਂਡਰਾਂ ਲਈ ਜਿਹੜੇ 38 ਜ਼ੋਨ ਨਾਮਜ਼ਦ ਕੀਤੇ ਗਏ ਸਨ, ਉਨ੍ਹਾਂ ’ਤੇ ਸਟਰੀਟ ਵੈਂਡਰਾਂ ਨੂੰ ਥਾਂ ਅਲਾਟ ਹੋਣ ਕਾਰਨ ਸ਼ਹਿਰ ਦੇ ਪਿ੍ਰਮੁੱਖ ਚੌਕਾਂ ’ਤੇ ਲੱਗੀਆਂ ਰੇਹੜੀਆਂ ਟ੍ਰੈਫਿਕ ਸਮੱਸਿਆ ਪੈਦਾ ਕਰਦੀਆਂ ਹਨ। ਕੇਵਲ 6 ਜ਼ੋਨਾਂ ’ਚ ਰੇਹੜੀ ਵਾਲਿਆਂ ਨੂੰ ਥਾਂ ਅਲਾਟ ਕਰਨ ਨਾਲ ਟ੍ਰੈਫਿਕ ਸਮਸਿਆ ਹੱਲ ਨਹੀਂ ਹੋ ਸਕਦੀ। ਨਗਰ ਨਿਗਮ ਨੂੰ ਬਾਦੀ 32 ਜ਼ੋਨਾਂ ’ਚ ਰੇਹੜੀ ਵਾਲਿਆਂ ਨੂੰ ਵੀ ਥਾਂ ਦੀ ਅਲਾਟਮੈਂਟ ਕਰਨੀ ਚਾਹੀਦੀ ਹੈ ਕਿਉਂਕਿ ਜ਼ੋਨ ਨਾਮਜ਼ਦ ਕੀਤੇ ਲਗਪਗ 10 ਸਾਲ ਦਾ ਸਮਾਂ ਹੋ ਗਿਆ ਹੈ।