ਮੋਗਾ ਰੈਲੀ ਸਬੰਧੀ ਭਾਜਪਾ ਆਗੂਆਂ ਨੇ ਬਣਾਈ ਰਣਨੀਤੀ
ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਜਲੰਧਰ ਪੱਛਮੀ ਹਲਕੇ ’ਚ ਭਾਜਪਾ ਆਗੂਆਂ ਦੀ ਰਣਨੀਤਕ ਮੀਟਿੰਗ ਕਰਵਾਈ
Publish Date: Thu, 12 Mar 2026 07:57 PM (IST)
Updated Date: Thu, 12 Mar 2026 08:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ’ਚ ਹੋਣ ਵਾਲੀ ਰੈਲੀ ਨੂੰ ਲੈ ਕੇ ਜਲੰਧਰ ਪੱਛਮੀ ਹਲਕੇ ਦੇ ਦਸ਼ਮੇਸ਼ ਨਗਰ ’ਚ ਵਾਰਡ ਨੰਬਰ 49, 51 ਤੇ 56 ਦੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਕਰਵਾਈ। ਮੀਟਿੰਗ ’ਚ ਭਾਜਪਾ ਆਗੂਆਂ ਨੇ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ’ਚ ਡਾ. ਸੁਨੀਤਾ ਰਿੰਕੂ ਮੁੱਖ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਮੋਗਾ ਰੈਲੀ ’ਚ ਵੱਧ ਤੋਂ ਵੱਧ ਲੋਕਾਂ ਦੀ ਭਾਈਵਾਲੀ ਯਕੀਨੀ ਬਣਾਈ ਜਾਵੇ ਤਾਂ ਜੋ ਰੈਲੀ ਨੂੰ ਕਾਮਯਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੋਗਾ ’ਚ ਹੋਣ ਵਾਲੀ ਇਹ ਰੈਲੀ ਪੰਜਾਬ ਦੀ ਰਾਜਨੀਤੀ ਲਈ ਕਾਫੀ ਮਹੱਤਵਪੂਰਨ ਸਾਬਤ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਅਮਰਜੀਤ ਸਿੰਘ ਅਮਰੀ ਤੇ ਦਵਿੰਦਰ ਭਾਰਦਵਾਜ ਵੱਲੋਂ ਕੀਤੀ ਗਈ। ਇਸ ਮੌਕੇ ਸ਼ੀਤਲ ਅੰਗੁਰਾਲ, ਅਜੇ ਠਾਕੁਰ, ਦਰਸ਼ਨ ਲਾਲ ਭਗਤ, ਰਾਣੀ ਭਗਤ, ਕੌਂਸਲਰ ਮਨਜੀਤ ਸਿੰਘ ਟੀਟੂ, ਕੌਂਸਲਰ ਤਲਵਿੰਦਰ ਸੋਈ, ਹਰਿੰਦਰ ਸਿੰਘ ਬੱਬੂ, ਅਜੈ ਬੱਬਲ, ਦਿਨੇਸ਼ ਭਗਤ, ਓਮ ਪ੍ਰਕਾਸ਼, ਤਰਸੇਮ ਪ੍ਰਮੋਦ, ਕੁਨਾਲ ਸ਼ਰਮਾ, ਐੱਲ.ਪੀ. ਲੱਖਾ, ਡਾ. ਚਮਨ ਲਾਲ, ਅਮਨ ਭਗਤ, ਪਾਰਸ, ਆਕਾਸ਼, ਨਿਮਾਣਾ, ਲੱਕੀ ਸੋਢੀ, ਚੰਦਰ ਸੋਢੀ, ਵਿਨੋਦ ਭਗਤ, ਗੌਰਵ ਬੱਲ, ਅਸ਼ਵਨੀ ਤੇ ਕੀਮਤ ਭਗਤ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।