ਸਟੋਰੀ ਟੈਲਿੰਗ ਤੇ ਇੰਟਰ-ਹਾਊਸ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ
ਇੰਡੋ ਸਵਿਸ ਸਕੂਲ ਵਿਖੇ ਸਟੋਰੀ ਟੈਲਿੰਗ ਤੇ ਇੰਟਰ-ਹਾਊਸ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ
Publish Date: Wed, 22 Apr 2026 07:44 PM (IST)
Updated Date: Wed, 22 Apr 2026 07:46 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ’ਚ ਭਾਸ਼ਣ ਕਲਾ ਨੂੰ ਨਿਖਾਰਨ ਲਈ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਟੋਰੀ ਟੈਲਿੰਗ ਤੇ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਇੰਟਰ ਹਾਊਸ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਸਕੂਲ ਦੇ ਅਜ਼ਾਦ , ਭਗਤ, ਕਰਤਾਰ ਅਤੇ ਊਧਮ ਹਾਊਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜੱਜਾਂ ਵੱਲੋਂ ਪੇਸ਼ਕਾਰੀ, ਆਤਮ-ਵਿਸ਼ਵਾਸ ਤੇ ਉਚਾਰਣ ਦੇ ਆਧਾਰ ਤੇ ਮੁਲਾਂਕਣ ਕੀਤਾ ਗਿਆ। ਇਸ ਮੁਕਾਬਲੇ ਦੇ ਸਬੰਧੀ ਸਕੂਲ ਪ੍ਰਿੰਸੀਪਲ ਡਾ. ਪੰਕਜ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਨਿੱਜੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਟੋਰੀ ਟੈਲਿੰਗ ਮੁਕਾਬਲੇ ਵਿੱਚ ਪਹਿਲੀ ਜਮਾਤ ਵਿੱਚੋਂ ਸਾਂਝ ਨੇ ਪਹਿਲਾ, ਮੁਬਾਰਕ ਨੇ ਦੂਸਰਾ ਅਤੇ ਅੰਸ਼ਿਕਾ ਨੇ ਤੀਜਾ ਸਥਾਨ ਹਾਸਲ ਕੀਤਾ, ਦੂਜੀ ਜਮਾਤ ਵਿੱਚੋ ਰਣਵੀਰ ਨੇ ਪਹਿਲਾ, ਗੁਰਫ਼ਤਹਿ ਤੇ ਅਦਿੱਤਿਆ ਨੇ ਦੂਸਰਾ ਅਤੇ ਨਮਨ ਨੇ ਤੀਜਾ ਸਥਾਨ ਹਾਸਲ ਕੀਤਾ, ਤੀਸਰੀ ਜਮਾਤ ਵਿੱਚੋਂ ਗੁਰਸਿਮਰਨ ਨੇ ਪਹਿਲਾਂ, ਹਰੀਤਿਕਾ ਨੇ ਦੂਜਾ ਅਤੇ ਹਰਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਚੌਥੀ ਜਮਾਤ ਵਿੱਚੋਂ ਰੌਣਕ ਚੰਦਰ ਪਹਿਲਾ, ਲਵਨੀਤ ਕੌਰ ਸੰਧੂ ਦੂਜਾ ਅਤੇ ਪੀਹੂ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ ਹੀ ਪੰਜਵੀਂ ਜਮਾਤ ਵਿੱਚੋਂ ਐੱਸਟਰ ਨੇ ਪਹਿਲਾ, ਦਰਪਨ ਕੌਰ ਦੂਜਾ ਅਤੇ ਕਰਮਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇੰਟਰ-ਹਾਊਸ ਡੈਕਲਾਮੇਸ਼ਨ ਦੀ ਸਬ-ਜੂਨੀਅਰ ਕੈਟਾਗਰੀ ਵਿੱਚੋਂ ਅਵਨੀਤ ਕੌਰ ਪਹਿਲਾ, ਸਰਗੁਨਪ੍ਰੀਤ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਕੈਟਾਗਰੀ ਵਿੱਚੋਂ ਗਗਨਪ੍ਰੀਤ ਕੌਰ ਨੇ ਪਹਿਲਾ, ਚੇਤਨਾ ਦੂਜਾ ਅਤੇ ਪ੍ਰਥਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਕੈਟਾਗਰੀ ਵਿੱਚੋਂ ਗੁਰਮਹਿਰ ਨੇ ਪਹਿਲਾ, ਹਰਮਾਇਨੀ ਨੇ ਦੂਜਾ ਅਤੇ ਪਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਹਾਊਸ ਵਾਇਜ਼ ਡੈਕਲਾਮੇਸ਼ਨ ਨਤੀਜੇ ’ਚ ਭਗਤ ਹਾਊਸ ਨੇ ਪਹਿਲਾ, ਅਜ਼ਾਦ ਹਾਊਸ ਦੂਜਾ ਅਤੇ ਕਰਤਾਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ ਤੇ ਐੱਮਡੀ ਸ਼ਿਵਮ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀ ਵਿਚਾਰ ਸਾਫ਼ ਤੌਰ ਤੇ ਪ੍ਰਗਟ ਕਰਨਾ ਸਿੱਖਦੇ ਹਨ। ਉਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ।