ਪੰਜਾਬ ’ਚ ਬਦਲਾਅ ਦੀ ਹਨੇਰੀ ਸ਼ੁਰੂ : ਇੰਜੀ. ਰਖੇਜਾ
ਮੋਗਾ ’ਚ ਅਮਿਤ ਸ਼ਾਹ ਦੀ ਰੈਲੀ ਨਾਲ ਪੰਜਾਬ ’ਚ ਬਦਲਾਅ ਦੀ ਹਨੇਰੀ ਦੀ ਸ਼ੁਰੂਆਤ – ਇੰਜੀ. ਚੰਦਨ ਰਖੇਜਾ
Publish Date: Sat, 14 Mar 2026 08:36 PM (IST)
Updated Date: Sat, 14 Mar 2026 08:39 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿਖੇ ਕਰਵਾਈ “ਬਦਲਾਅ ਰੈਲੀ” ’ਚ ਵੱਡੀ ਗਿਣਤੀ ’ਚ ਲੋਕਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ। ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਜਲੰਧਰ ਕੇਂਦਰੀ ਤੋਂ ਮੰਡਲ-5 ਦੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਕਿਹਾ ਕਿ ਰਾਜਨੀਤਿਕ ਤੌਰ ’ਤੇ ਇਹ ਰੈਲੀ ਮਹੱਤਵਪੂਰਨ ਹੈ ਕਿਉਂਕਿ ਇਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ’ਚ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਮਹੱਤਵਪੂਰਨ ਤੇ ਨਿਰਣਾਇਕ ਜਨ ਸਭਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨੇਤਾਵਾਂ ਤੇ ਕਾਰਕੁਨਾਂ ਨੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਕਈ ਦਿਨਾਂ ਤੋਂ ਲਗਾਤਾਰ ਦਿਨ-ਰਾਤ ਮਿਹਨਤ ਕੀਤੀ, ਜਿਸਦਾ ਨਤੀਜਾ ਅੱਜ ਰੈਲੀ ’ਚ ਉਮੜੇ ਵਿਸ਼ਾਲ ਜਨਸੈਲਾਬ ਦੇ ਰੂਪ ’ਚ ਵੇਖਣ ਨੂੰ ਮਿਲਿਆ।
ਇੰਜੀ. ਰਖੇਜਾ ਨੇ ਕਿਹਾ ਕਿ ਮੋਗਾ ’ਚ ਉਮੜੀ ਭਾਰੀ ਭੀੜ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ’ਚ ਬਦਲਾਅ ਦੀ ਹਨੇਰੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਹ ਰੈਲੀ ਪੰਜਾਬ ਚੋਣਾਂ ਤੋਂ ਪਹਿਲਾਂ ਇਕ ਮੀਲ ਪੱਥਰ ਸਾਬਤ ਹੋਵੇਗੀ ਤੇ ਬਦਲਾਅ ਲਿਆਉਣ ਵਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਦੇ ਮੂਡ ’ਚ ਹੈ ਤੇ ਸੂਬੇ ’ਚ “ਡਬਲ ਇੰਜਣ” ਦੀ ਸਰਕਾਰ ਬਣਾ ਕੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਮਹਾਸਚਿਵ ਗੁਰਮੀਤ ਸਿੰਘ, ਸਕੱਤਰ ਜੇਪੀ ਪਾਂਡੇ, ਉਪ ਪ੍ਰਧਾਨ ਸਚਿਨ ਸ਼ਰਮਾ, ਸਕੱਤਰ ਮੰਜੀਤ ਮੀਤਾ, ਰਵਿੰਦਰ ਸੋਨਕਰ, ਗੁਰਵਿੰਦਰ ਮੁਲਤਾਨੀ, ਜਰਨੈਲ ਸਿੰਘ ਡਿਪਲਾ, ਅਮਰਜੀਤ ਕੁਮਾਰ, ਰਾਜਵਿੰਦਰ ਘੁੰਮਣ, ਸੀਨਿਅਰ ਨੇਤਾ ਤੇ ਪੂਰਵ ਮੰਡਲ ਪ੍ਧਾਨ ਰਜਿੰਦਰ ਸ਼ਰਮਾ, ਜੇਕੇ ਸਿੰਘ, ਉਮਪ੍ਕਾਸ਼, ਭਵਨੀਤ ਸਿੰਘ, ਰੋਬਿਨ ਕੁਮਾਰ, ਹੇਮਰਾਜ ਸ਼ਰਮਾ, ਰਮੇਸ਼ ਵਰਮਾ, ਨਵੀਨ ਪ੍ਰਭਾਕਰ, ਇੰਦੂ ਬਾਲਾ ਤੇ ਯਦਵਿੰਦਰ ਮੁਲਤਾਨੀ ਸਮੇਤ ਜਲੰਧਰ ਕੇਂਦਰੀ ਮੰਡਲ-5 ਦੇ ਵੱਡੀ ਗਿਣਤੀ ’ਚ ਭਾਜਪਾ ਵਰਕਰ ਮੌਜੂਦ ਰਹੇ।