ਮੇਅਰ ਨੇ ਕੈਂਟ ਹਲਕੇ ’ਚ ਵਿਕਾਸ ਕੰਮਾਂ ਦਾ ਰੱਖਿਆ ਨੀਹ ਪੱਥਰ
ਮੇਅਰ ਨੇ ਕੈਂਟ ਹਲਕੇ ’ਚ 15.45 ਕਰੋੜ ਦੇ ਵਿਕਾਸ ਕੰਮਾਂ ਦਾ ਰੱਖਿਆ ਨੀਹ ਪੱਥਰ
Publish Date: Thu, 01 Jan 2026 07:45 PM (IST)
Updated Date: Fri, 02 Jan 2026 04:12 AM (IST)
ਵਾਰਡ 32 ਅਤੇ 33 ’ਚ ਹੋਣਗੇ ਵਿਕਾਸ ਕੰਮ
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ-ਮੇਅਰ ਵਿਨੀਤ ਧੀਰ ਅਤੇ ਆਮ ਆਦਮੀ ਪਾਰਟੀ ਦੀ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਵੀਰਵਾਰ ਨੂੰ 15.45 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਕੈਂਟ ਹਲਕੇ ਦੇ ਵਾਰਡ ਨੰਬਰ 32 ਅਤੇ 33 ਦੇ ਵਿਕਾਸ ਕੰਮਾਂ ਦਾ ਸਾਂਝੇ ਤੌਰ ਤੇ ਨੀਂਹ ਪੱਥਰ ਰੱਖਿਆ। ਇਸ ਨਾਲ ਉਕਤ ਦੋਵਾਂ ਵਾਰਡਾਂ ਦੇ ਮਾਡਲ ਟਾਊਨ ਅਤੇ ਹੋਰ ਇਲਾਕੇ ‘ਚ ਫੁਟ ਪਾਥ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਕੰਮਾਂ ਤੇ ਲਗਪਗ 6.34 ਕਰੋੜ ਅਤੇ ਵਗਾਰਡ 18,37 ਅਤੇ 38 ਦੀਆਂ ਵੱਖ ਵੱਖ ਕਲੋਨੀਆਂ ’ਚ ਲੁਕ ਦੀਆਂ ਸੜਕਾਂ ਦੇ ਅਪਗ੍ਰੇਡੇਸ਼ਨ ਦੇ ਕੰਮ ਹੋਣਗੇ ਜਿਨ੍ਹਾਂ ਤੇ 6.50 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਤੋਂ ਇਲਾਵਾ ਪਿੰਡ ਅਲੀਪੁਰ ਦੀਆਂ ਗਲੀਆਂ ਦ ਬਨਾਉਣ ਤੇ 66.67 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਏਗੀ। ਇਸ ਮੋਕੇ ਤੇ ਆਮ ਆਦਮੀ ਪਾਰਟੀ ਦੀ ਕੈਂਟ ਹਲਕੇ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਵਾਰਡ 32 ਦੇ ਕੋਂਸਲਰ ਬਲਰਾਜ ਠਾਕਰ, ਵਾਰਡ 33 ਦੀ ਕੋਂਸਲਰ ਅਰੁਣਾ ਅਰੋੜਾ ਤੇ ਹੋਰ ਪਤਵੰਤੇ ਮੋਜੂਦ ਸਨ। ਇਸ ਮੋਕੇ ਤੇ ਮੇਅਰ ਨੇ ਕਿਹਾ ਕਿ ਆਉਂਦੇ ਦਿਨਾਂ ’ਚ ਕੈਂਟ ਹਲਕੇ ਦਾ ਬੇਮਿਸਾਲ ਵਿਕਾਸ ਕੀਤਾਜਾਏਗਾ ਜਿਹੜਾ ਕਿ ਪਹਿਲਾਂ ਕਦੇ ਵੀ ਲੋਕਾਂ ਨੇ ਨਹੀਂ ਦੇਖਿਆ ਹੋਵੇਗਾ