ਚੋਣ ਵਾਅਦੇ ਪੂਰੇ ਕਰੇ ਸੂਬਾ ਸਰਕਾਰ : ਸੇਖੋਂ
26 ਮਾਰਚ ਨੂੰ ਵੱਡੀ
Publish Date: Fri, 27 Feb 2026 07:22 PM (IST)
Updated Date: Fri, 27 Feb 2026 07:25 PM (IST)
26 ਮਾਰਚ ਨੂੰ ਵੱਡੀ ਪੱਧਰ ਤੇ ਮਨਾਇਆ ਜਾਵੇਗਾ ਸਥਾਪਨਾ ਦਿਵਸ
ਕੁਲਦੀਪ ਸਿੰਘ ਵਾਲੀਆ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਨਾਲ ਕੀਤੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਪੂਰੇ ਕਰਕੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪੂਰਾ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਰਤਾਰਪੁਰ ਵਿੱਚ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੀ ਹੋਈ ਇੱਕ ਮੀਟਿੰਗ ਵਿੱਚ ਯੂਨੀਅਨ ਦੇ ਪ੍ਰਧਾਨ ਭਜਨ ਸਿੰਘ ਸੇਖੋਂ ਤੇ ਮੁੱਖ ਬੁਲਾਰੇ ਨੰਬਰਦਾਰ ਚਰਨਜੀਤ ਸਿੰਘ ਨਵਾਂ ਪਿੰਡ ਨੇ ਕੀਤਾ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਨਾਲ ਵਾਅਦਾ ਕਰਕੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਸੀ ਪਰ 4 ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀਆਂ ਨਾਲ ਯੂਨੀਅਨ ਦੀਆਂ ਕਈ ਮੀਟਿਗਾਂ ਹੋਣ ਦੇ ਬਾਵਜੂਦ ਅੱਜ ਤੱਕ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਜਦਕਿ ਪੰਜਾਬ ਨਾਲ ਲੱਗਦੇ ਸੂਬਿਆਂ ’ਚ ਨੰਬਰਦਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਗਿਆ ਹੈ। ਨੰਬਰਦਾਰਾਂ ਨੇ ਇਕਮਤ ਹੋ ਕੇ ਆਖਿਆ ਕਿ ਪੰਜਾਬ ਸਰਕਾਰ ਜਲਦ ਨੰਬਰਦਾਰਾਂ ਨਾਲ ਕੀਤੇ ਵਾਅਦੇ ਮਾਣ ਭੱਤਾ ਦੁੱਗਣਾ, ਨੰਬਰਦਾਰੀ ਜੱਦੀ ਪੁਸਤੀ ਤੇ ਤਹਿਸੀਲਾਂ- ਸਬ ਤਹਿਸੀਲਾਂ ਵਿੱਚ ਨੰਬਰਦਾਰਾਂ ਦੇ ਬੈਠਣ ਲਈ ਵਿਸ਼ੇਸ਼ ਕਮਰੇ ਤਿਆਰ ਕਰਕੇ ਸਰਕਾਰ ਆਪਣਾ ਕੀਤਾ ਵਾਅਦਾ ਪੂਰਾ ਕਰੇ, ਨਹੀ ਤਾਂ ਨੰਬਰਦਾਰ ਵੀ ਆਪਣੇ ਸਮਰਥਕਾਂ ਤੇ ਪਰਿਵਾਰਾਂ ਨਾਲ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪ੍ਰਧਾਨ ਭਜਨ ਸਿੰਘ, ਮੁੱਖ ਬੁਲਾਰਾ ਚਰਨਜੀਤ ਸਿੰਘ ਨਵਾਂ ਪਿੰਡ, ਸੁਰਿੰਦਰ ਸਿੰਘ ਕਾਲਾ ਬਾਹੀਆ, ਹਰਜਿੰਦਰ ਸਿੰਘ ਰਾਜਾ ਸਰਪੰਚ, ਜਗਰੂਪ ਸਿੰਘ ਚੋਹਲਾ, ਤਰਸੇਮ ਸਿੰਘ ਕਾਹਲਵਾਂ, ਹਰਿਕ੍ਰਿਸ਼ਨ ਲਾਲ ਰਹੀਮਪੁਰ, ਜਾਗੀਰ ਸਿੰਘ ਭੱਠੇ, ਨਛੱਤਰ ਸਿੰਘ ਕਾਹਲਵਾਂ, ਬਲਵਿੰਦਰ ਸਿੰਘ ਮੱਲੀਆਂ, ਰਣਜੀਤ ਸਿੰਘ ਚੀਮਾ, ਗੁਰਮੇਲ ਸਿੰਘ ਸਰਾਏ ਖਾਸ, ਅਮਰੀਕ ਸਿੰਘ ਖੁਸਰੋਪੁਰ, ਦਲਬੀਰ ਸਿੰਘ ਕਰਤਾਰਪੁਰ, ਚਰਨਜੀਤ ਸਿੰਘ ਪੱਤੜਕਲਾ, ਮਦਨ ਲਾਲ ਕਾਲਾ ਬਾਹੀਆ, ਮਹਿੰਦਰ ਪਾਲ ਸਿੰਘ ਅਲੀ ਖੇਲਾਂ, ਹਰਮਨਦੀਪ ਸਿੰਘ ਛੋਟਾ ਬੜਾ ਪਿੰਡ, ਤੀਰਥ ਸਿੰਘ ਸਿਵਦਾਸਪੁਰ ਤੇ ਗਿਆਨ ਚੰਦ ਨੌਗੱਜਾ ਆਦਿ ਹਾਜ਼ਰ ਸਨ।