- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਪ੍ਰਤਿਭਾਸ਼ਾਲੀ ਲੋਕਾਂ ਨੂੰ

ਅਸੀਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਦੂਰ ਭਜਾ ਰਹੇ ਹਾਂ : ਵਿਵੇਕ ਵਾਧਵਾ
ਭਾਰਤ ਖੋਜ ਤੇ ਸਟਾਰਟਅੱਪ ਵਿਕਾਸ ਦੇ ਬਦਲਵੇਂ ਕੇਂਦਰ ਵਜੋਂ ਤੇਜ਼ੀ ਨਾਲ ਉੱਭਰ ਰਿਹਾ
ਸਟੈਨਫੋਰਡ (ਏਜੰਸੀ) : ਸਿਲੀਕਾਨ ਵੈਲੀ ਸਥਿਤ ਇਮੀਗ੍ਰੇਸ਼ਨ ਮਾਹਰ ਵਿਵੇਕ ਵਾਧਵਾ ਅਨੁਸਾਰ ਟਰੰਪ ਪ੍ਰਸ਼ਾਸਨ ਦੌਰਾਨ ਲਾਗੂ ਕੀਤੀਆਂ ਗਈਆਂ ਅਮਰੀਕਾ ਦੀਆਂ ਪਾਬੰਦੀ ਵਾਲੀ ਇਮੀਗ੍ਰੇਸ਼ਨ ਨੀਤੀਆਂ ਗਲੋਬਲ ਪ੍ਰਤਿਭਾਵਾਂ ਨੂੰ ਦੂਜੀ ਜਗ੍ਹਾ ਧੱਕ ਕੇ ਅਮਰੀਕਾ ਦੇ ਨਵਾਚਾਰ ਨੂੰ ਕਮਜ਼ੋਰ ਕਰ ਰਹੀਆਂ ਹਨ। ਵਾਧਵਾ ਨੇ ਕਿਹਾ ਕਿ ਸਖ਼ਤ ਵੀਜ਼ਾ ਨਿਯਮ, ਵਧਦੀਆਂ ਅਰਜ਼ੀਆਂ ਤੇ ਲੰਬੇ ਸਮੇਂ ਦੇ ਨਿਵਾਸ ਨੂੰ ਲੈ ਕੇ ਬੇਯਕੀਨੀ ਦੇ ਕਾਰਨ ਅਮਰੀਕਾ ਮਾਹਰ ਪ੍ਰਵਾਸੀਆਂ ਲਈ ਘੱਟ ਆਕਰਸ਼ਨ ਵਾਲਾ ਹੁੰਦਾ ਜਾ ਰਿਹਾ ਹੈ ਜਦਕਿ ਭਾਰਤ ਵਰਗੇ ਦੇਸ਼ ਖੋਜ ਤੇ ਸਟਾਰਟਅੱਪ ਵਿਕਾਸ ਲਈ ਬਦਲਵੇਂ ਕੇਂਦਰਾਂ ਦੇ ਰੂਪ ’ਚ ਤੇਜ਼ੀ ਨਾਲ ਉੱਭਰ ਰਹੇ ਹਨ।
ਵਾਧਵਾ ਨੇ ਕਿਹਾ ਕਿ ਅਸੀਂ ਵਧੀਆ ਤੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਦੂਰ ਭਜਾ ਰਹੇ ਹਾਂ। ਇਹ ਪਿਛੜੀਆਂ ਇਮੀਗ੍ਰੇਸ਼ਨ ਨੀਤੀਆਂ ਹੁਣ ਬਹੁਤ ਨੁਕਸਾਨ ਪਹੁੰਚਾ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਮਰੀਕਾ ਵਿਗਿਆਨ ਤੇ ਤਕਨੀਕ ’ਚ ਆਪਣੀ ਮੁਕਾਬਲੇਬਾਜ਼ੀ ਬੜ੍ਹਤ ਨੂੰ ਲਗਾਤਾਰ ਗੁਆ ਰਿਹਾ ਹੈ। ਉਨ੍ਹਾਂ ਨੇ ਸਿਲੀਕਾਨ ਵੈਲੀ ’ਚ ਪ੍ਰਵਾਸੀਆਂ ਵੱਲੋਂ ਸਥਾਪਿਤ ਸਟਾਰਟਅਪ ’ਚ ਥੋੜ੍ਹੇ ਸਮੇਂ ਦੀ ਗਿਰਾਵਟ ਨੂੰ ਇਸ ਬਦਲਾਅ ਦਾ ਸਬੂਤ ਦੱਸਿਆ। ਉਨ੍ਹਾਂ ਕਿਹਾ ਕਿ ਸਿਲੀਕਾਨ ਵੈਲੀ ’ਚ ਅੱਧੇ ਸਟਾਰਟਅਪ ਦੀ ਸਥਾਪਨਾ ਸਾਡੇ ਵਰਗੇ ਲੋਕਾਂ ਨੇ ਕੀਤੀ ਸੀ। ਇਕ ਦਹਾਕੇ ’ਚ ਇਹ ਗਿਣਤੀ ਘਟ ਕੇ 40 ਫੀਸਦੀ ਰਹਿ ਗਈ ਤੇ ਹੁਣ ਸ਼ਾਇਦ 30 ਫੀਸਦੀ ਦੇ ਆਲੇ-ਦੁਆਲੇ ਹੈ।
ਵਾਧਵਾ ਨੇ ਸਿਲੀਕਾਨ ਵੈਲੀ ’ਚ ਇਕ ਮੈਡੀਕਲ ਡਾਇਗਨੋਸਿਟਕਸ ਕੰਪਨੀ ਸਥਾਪਿਤ ਕਰਨ ਦੇ ਆਪਣੇ ਤਜਰਬੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਸਿਆ ਕਿ ਅਮਰੀਕੀ ਤਕਨੀਕੀ ਜਗਤ ’ਚ ਆਪਣੇ ਵਿਆਪਕ ਨੈੱਟਵਰਕ ਦੇ ਬਾਵਜੂਦ ਉਨ੍ਹਾਂ ਨੂੰ ਫੰਡਿੰਗ ਤੇ ਮਾਹਰ ਪ੍ਰਤਿਭਾਵਾਂ ਨੂੰ ਲਿਆਉਣ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਕਿਹਾ,‘ਮੈਨੂੰ ਇਥੇ ਪ੍ਰਤਿਭਾ ਨਹੀਂ ਮਿਲੀ। ਮੈਨੂੰ ਇਥੇ ਪੈਸਾ ਵੀ ਨਹੀਂ ਮਿਲਿਆ।’ ਨਿਵੇਸ਼ਕ ਅਮਰੀਕਾ ਦੇ ਬਾਹਰ ਕੀਤੇ ਜਾਣ ਵਾਲੇ ਖੋਜ-ਮੁਖੀ ਕੰਮਾਂ ’ਚ ਨਿਵੇਸ਼ ਤੋਂ ਝਿਝਕ ਰਹੇ ਸਨ। ਆਖ਼ਿਰਕਾਰ ਉਨ੍ਹਾਂ ਨੇ ਪ੍ਰਾਜੈਕਟ ਦੇ ਮੁੱਖ ਹਿੱਸਿਆਂ ਨੂੰ ਭਾਰਤ ਤਬਦੀਲ ਕਰ ਦਿੱਤਾ ਤੇ ਆਈਆਈਟੀ ਮਦਰਾਸ ਤੇ ਅਖਿਲ ਭਾਰਤੀ ਆਯੁਰਵੇਦ ਵਿਗਿਆਨ ਸੰਸਥਾਨ ਵਰਗੇ ਸੰਸਥਾਨਾਂ ਨਾਲ ਮਿਲ ਕੇ ਕੰਮ ਕੀਤਾ। ਵਾਧਵਾ ਅਨੁਸਾਰ ਭਾਰਤ ’ਚ ਟੀਮਾਂ ਨੇ ਤੇਜ਼ ਤਰੱਕੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਅਜਿਹੀ ਸਫਲਤਾ ਹਾਸਲ ਕੀਤੀ, ਜਿਸ ਦੀ ਅਮਰੀਕਾ ’ਚ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ। ਵਧਵਾ ਨੇ ਇਸ ਦਾ ਸਿਹਰਾ ਭਾਰਤ ਦੀ ਇੰਟਰਡਿਸਿਪਲਨਰੀ ਸਾਇੰਸ ’ਚ ਡੂੰਘੀ ਮੁਹਾਰਤਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕੀ ਸਟਾਰਟਅਪ ਈਕੋਸਿਸਟਮ ’ਚ ਇਸ ਤਰ੍ਹਾਂ ਦੀ ਪ੍ਰਤਿਭਾ ਦੀ ਕਮੀ ਹੈ।