ਸੇਂਟ ਮਨੂੰਜ਼ ਸਕੂਲ ਦਾ ਨਾਂ ਚਮਕਾਇਆ
ਸੇਂਟ ਮਨੂੰਜ਼ ਸਕੂਲ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ
Publish Date: Thu, 16 Apr 2026 08:05 PM (IST)
Updated Date: Thu, 16 Apr 2026 08:09 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਪ੍ਰਧਾਨ ਅਸ਼ੋਕ ਜੈਨ, ਸੈਕਟਰੀ ਸੁਲਕਸ਼ਨ ਜਿੰਦਲ, ਪ੍ਰਿੰਸੀਪਲ ਰੀਤੂ ਪਾਠਕ, ਪ੍ਰਸ਼ਾਸਕ ਪ੍ਰਦੀਪ ਕੁਮਾਰ ਤੇ ਵਾਈਸ ਪ੍ਰਿੰਸੀਪਲ ਮੋਨਿਕਾ ਵਾਧਵਾ ਨੇ ਦੱਸਿਆ ਕਿ 10ਵੀਂ ਕਲਾਸ ਵਿਚ ਕੁੱਲ 41 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਸਕੂਲ ਦੀ ਵਿਦਿਆਰਥਣ ਲਵੀਨਾ ਨੇ 500 ਵਿੱਚੋਂ 489 ਅੰਕ (97.8%) ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਗੌਰਿਸ਼ ਵਰਮਾ ਨੇ 486 ਅੰਕ (97.2%) ਨਾਲ ਦੂਜਾ ਸਥਾਨ ਅਤੇ ਨਿਮਰਜੋਤ ਕੌਰ ਨੇ 483 ਅੰਕ (96.6%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੱਲ 11 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 15 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ, 25 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅਤੇ 31 ਵਿਦਿਆਰਥੀਆਂ ਨੇ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਸ਼ੇ ਅਨੁਸਾਰ ਨਤੀਜੇ ਵੀ ਕਾਬਿਲ-ਏ-ਤਾਰੀਫ਼ ਰਹੇ। ਸਮਾਜਿਕ ਵਿਗਿਆਨ ਵਿਚ 8, ਪੰਜਾਬੀ ਵਿਚ 16, ਅੰਗਰੇਜ਼ੀ ਵਿਚ 10, ਵਿਗਿਆਨ ਵਿਚ 1, ਹਿਸਾਬ ’ਚ 5 ਅਤੇ ਆਈ.ਟੀ. ਵਿਚ 12 ਵਿਦਿਆਰਥੀਆਂ ਨੇ 90 ਤੋਂ 100 ਦੇ ਵਿਚ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।