ਖੇਡਾਂ ਚੰਗੇ ਖਿਡਾਰੀ ਹੀ ਪੈਦਾ ਨਹੀਂ ਕਰਦੀਆਂ ਸਗੋਂ ਜੀਵਨ ਜਾਂਚ ਵੀ ਸਿਖਾਉਂਦੀਆਂ ਨੇ : ਵਿਧਾਇਕ
ਖੇਡਾਂ ਚੰਗੇ ਖਿਡਾਰੀ ਹੀ ਪੈਦਾ ਨਹੀਂ ਕਰਦੀਆਂ ਸਗੋਂ ਜੀਵਨ ਜਾਂਚ ਵੀ ਸਿਖਾਉਂਦੀਆਂ ਹਨ - ਵਿਧਾਇਕ ਬਲਕਾਰ ਸਿੰਘ
Publish Date: Sun, 08 Mar 2026 08:39 PM (IST)
Updated Date: Mon, 09 Mar 2026 04:15 AM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਖੇਡਾਂ ਚੰਗੇ ਖਿਡਾਰੀ ਹੀ ਪੈਦਾ ਨਹੀਂ ਕਰਦੀਆਂ ਸਗੋਂ ਚੰਗੇ ਜੀਵਨ ਦੀ ਜਾਂਚ ਵੀ ਸਿਖਾਉਂਦੀਆਂ ਹਨ। ਖੇਡਾਂ ਖੇਡਣ ਦੇ ਨਾਲ ਵਿਅਕਤੀ ਅੰਦਰ ਜੋ ਸਪੋਰਟਸਮੈਨਸ਼ਿਪ ਪੈਦਾ ਹੁੰਦੀ ਹੈ ਉਸ ਨਾਲ ਇਕ ਖਿਡਾਰੀ ਦਾ ਜੀਵਨ ਪੱਧਰ ਵੀ ਉੱਚਾ ਹੁੰਦਾ ਹੈ। ਵਿਅਕਤੀ ਅਨੁਸ਼ਾਸਨ ਵਿੱਚ ਰਹਿੰਦਾ ਹੈ ਤੇ ਚੰਗਾ ਜੀਵਨ ਜਿਉਂਦੇ ਹੋਏ ਸਮਾਜ ਲਈ ਚੰਗੇ ਕੰਮ ਵੀ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਿਨੇਟ ਮੰਤਰੀ ਤੇ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੇ ਜੰਡੂ ਸਿੰਘਾ ਵਿਖੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਪੰਜਾਬੀ ਜਾਗਰਣ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਹਰ ਇਕ ਪਿੰਡ ਸ਼ਹਿਰ ’ਚ ਇਹੋ ਜਿਹੇ ਖੇਡ ਮੁਕਾਬਲਿਆਂ ਦਾ ਵੱਧ ਤੋਂ ਵੱਧ ਹੋਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਪਰਾਲੇ ਕਰ ਰਹੀ ਹੈ ਉਥੇ ਇਹ ਜਿਹੇ ਖੇਡ ਟੂਰਨਾਮੈਂਟ ਨੌਜਵਾਨਾਂ ਦਾ ਮਨੋਬਲ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਸਾਡੀ ਨੌਜਵਾਨ ਪੀੜੀ ਨਸ਼ੇ ਰੂਪੀ ਕੋਹੜ ਤੋਂ ਦੂਰ ਰਹੇਗੀ ਤੇ ਖੇਡਾਂ ਖੇਡਣ ਵਾਲੇ ਨੌਜਵਾਨ ਚੰਗੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜੰਡੂ ਸਿੰਘਾ ਵਿਖੇ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਲਈ ਜੰਡੂ ਸਿੰਘਾ ਵਾਸੀ ਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੌਜਵਾਨਾਂ ਨਸ਼ਿਆਂ ਤੋਂ ਬਚਾਉਣ ਤੇ ਖੇਡਾਂ ਵੱਲ ਲਗਾਉਣ ਲਈ ਇਹ ਉਪਰਾਲਾ ਕੀਤਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਸੰਘਾ, ਜੰਗ ਬਹਾਦਰ ਸਿੰਘ, ਇੰਦਾ ਸੰਘਾ, ਜੱਸੀ ਸੰਘਾ, ਸਾਬਕਾ ਸਰਪੰਚ ਰਣਜੀਤ ਸਿੰਘ ਮੱਲ੍ਹੀ, ਨੰਬਰਦਾਰ ਰਾਮ ਸਰੂਪ, ਬਲਾਕ ਪ੍ਰਧਾਨ ਡਾ. ਪ੍ਰਤਾਪ ਸਿੰਘ ਜੰਡੂ ਸਿੰਘਾ, ਸੋਨੀ ਸੰਘਾ, ਸਾਬੀ ਔਜਲਾ, ਜੱਜੀ ਤੇ ਭਾਜਪਾ ਨੌਜਵਾਨ ਆਗੂ ਵਿਪਨ ਪੰਡਿਤ ਮੌਜੂਦ ਸਨ।