ਆਦਮਪੁਰ ਹਵਾਈ ਅੱਡੇ 'ਤੇ ਖੇਡ ਮੇਲਾ ਸ਼ੁਰੂ
ਆਦਮਪੁਰ ਹਵਾਈ ਅੱਡੇ 'ਤੇ ਖੇਡ ਮੇਲਾ ਸ਼ੁਰੂ
Publish Date: Tue, 07 Apr 2026 08:40 PM (IST)
Updated Date: Tue, 07 Apr 2026 08:41 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ: ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਦਮਪੁਰ ਹਵਾਈ ਅੱਡੇ ਤੇ ਖੇਡ ਉਤਸਵ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏਅਰਪੋਰਟ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਆਦਮਪੁਰ ’ਚ ਖੇਡ ਉਤਸਵ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ, ਏਅਰਲਾਈਨ ਮੁਲਾਜ਼ਮ ਤੇ ਪੰਜਾਬ ਪੁਲਿਸ ਮੁਲਾਜ਼ਮ ’ਚ ਏਕਤਾ ਤੇ ਸਦਭਾਵਨਾ ਨੂੰ ਉਤਸ਼ਾਹਤ ਕਰਨ ਮਨਾਇਆ ਜਾ ਰਿਹਾ ਹੈ। ਇਹ ਖੇਡ ਉਤਸਵ 30 ਦਿਨਾਂ ਤੱਕ ਚੱਲੇਗਾ, ਜਿਸ ’ਚ ਕ੍ਰਿਕਟ, ਸ਼ਤਰੰਜ, ਟੈਨਿਸ, ਵਾਲੀਬਾਲ, ਕੈਰਮ ਆਦਿ ਖੇਡਾਂ ਕਰਵਾਈਆਂ ਜਾਣਗੀਆਂ। ਅੱਜ, ਸਪੋਰਟਸ ਫੈਸਟੀਵਲ ਦੇ ਉਦਘਾਟਨੀ ਸਮਾਗਮ ਲਈ ਆਦਮਪੁਰ ਏਅਰਪੋਰਟ ਪ੍ਰੀਮੀਅਰ ਲੀਗ ਕ੍ਰਿਕਟ ਮੈਚ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਹਵਾਈ ਅੱਡੇ ਤੇ ਪੁੱਜੀਆਂ। ਆਦਮਪੁਰ ਏਅਰਪੋਰਟ ਪ੍ਰੀਮੀਅਰ ਲੀਗ ਕ੍ਰਿਕਟ ਮੈਚ ’ਚ ਏਏਆਈ ਚੈਂਪੀਅਨਜ਼, ਪੰਜਾਬ ਪੁਲਿਸ ਸੁਪਰ ਕਿੰਗਜ਼, ਇੰਡੀਗੋ ਵਾਰੀਅਰਜ਼ ਤੇ ਸਟਾਰ ਏਅਰ ਸਨਰਾਈਜ਼ਰਜ਼ ਖੇਡ ਰਹੇ ਹਨ। ਏਏਆਈ ਚੈਂਪੀਅਨਜ਼ ਦੀ ਅਗਵਾਈ ਸੂਰਿਆ ਪ੍ਰਤਾਪ ਸਿੰਘ ਕਰ ਰਹੇ ਹਨ। ਪੰਜਾਬ ਸੁਪਰ ਕਿੰਗਜ਼ ਦੀ ਅਗਵਾਈ ਇੰਸਪੈਕਟਰ ਚਰਨਜੀਤ ਸਿੰਘ, ਇੰਡੀਗੋ ਵਾਰੀਅਰਜ਼ ਸ਼ੁਭਮ ਕਪੂਰ ਕਰ ਰਹੇ ਹਨ ਤੇ ਸਟਾਰ ਸਨਰਾਈਜ਼ਰਜ਼ ਅਬਦੁਲ ਲਤੀਫ ਕਰ ਰਹੇ ਹਨ। ਤਾਲਮੇਲ ਸੂਰਜ ਯਾਦਵ, ਇਲੈਕਟ੍ਰੀਕਲ ਮੈਨੇਜਰ ਤੇ ਮੋਹਨ ਪਵਾਰ, ਮੁੱਖ ਸੁਰੱਖਿਆ ਅਧਿਕਾਰੀ ਕਰ ਰਹੇ ਹਨ। ਖਾਲਸਾ ਯੂਨੀਵਰਸਿਟੀ ਜਲੰਧਰ ਕ੍ਰਿਕਟ ਮੈਚ ਨੂੰ ਸਪਾਂਸਰ ਕਰ ਰਹੀ ਹੈ। ਇਸ ਮੌਕੇ ਤੇ ਸਿਵਲ ਦੇ ਸਹਾਇਕ ਜਨਰਲ ਮੈਨੇਜਰ ਅਮਿਤ ਕੁਮਾਰ, ਇਲੈਕਟ੍ਰੀਕਲ ਮੈਨੇਜਰ ਸੂਰਜ ਯਾਦਵ, ਜੂਨੀਅਰ ਐਗਜ਼ੀਕਿਊਟਿਵ ਆਪ੍ਰੇਸ਼ਨ ਸੂਰਿਆ ਪ੍ਰਤਾਪ ਸਿੰਘ, ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਮੁੱਖ ਸੁਰੱਖਿਆ ਅਧਿਕਾਰੀ ਮੋਹਨ ਪਵਾਰ ਤੇ ਪੰਜਾਬ ਪੁਲਿਸ ਤੋਂ ਡੀਐੱਸਪੀ ਜਸਵੰਤ ਕੌਰ, ਤ੍ਰਿਕੁਟਾ ਟ੍ਰੈਵਲ ਤੋਂ ਜੈਵੀਰ ਸਿੰਘ ਤੇ ਜਸਪ੍ਰੀਤ ਸਿੰਘ ਤੇ ਸਟਾਰ ਏਅਰ ਦੇ ਮੈਨੇਜਰ ਅਬਦੁਲ ਲਤੀਫ ਕਲਾਸ, ਇੰਡੀਗੋ ਤੋਂ ਏਅਰਲਾਈਨ ਮੈਨੇਜਰ ਸ਼ੁਭਮ ਕਪੂਰ ਵੀ ਮੌਜੂਦ ਸਨ।