ਸਪੋਰਟਸ ਕਾਲਜ ਨੇ ਮਾਰਚ ’ਚ ਕੀਤੀ ਸ਼ਿਰਕਤ
ਸਪੋਰਟਸ ਕਾਲਜ ਵੱਲੋਂ ਮਾਤ ਭਾਸ਼ਾ ਜਾਗਰੂਕਤਾ ਮਾਰਚ ’ਚ ਸ਼ਿਰਕਤ
Publish Date: Thu, 26 Feb 2026 08:50 PM (IST)
Updated Date: Thu, 26 Feb 2026 08:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਤੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਕਰਵਾਏ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮਾਰਚ ’ਚ ਸ਼ਮੂਲੀਅਤ ਕੀਤੀ ਗਈ। ਇਹ ਮਾਰਚ ਲਾਇਲਪੁਰ ਖ਼ਾਲਸਾ ਸਕੂਲ ਤੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰੀ ਹਾਲ ਸਮਾਪਤ ਹੋਇਆ। ਕਾਲਜ ਵੱਲੋਂ 20 ਦੇ ਕਰੀਬ ਵਿਦਿਆਰਥੀ ਪ੍ਰੋ. ਕੰਵਲ ਕੁਮਾਰ ਤੇ ਡਾ. ਗੁਰਵਿੰਦਰ ਕੌਰ ਦੀ ਨਿਗਰਾਨੀ ’ਚ ਮਾਰਚ ਦਾ ਹਿੱਸਾ ਬਣੇ। ਇਸ ਮੌਕੇ ਵਿਦਿਆਰਥੀ ਮਾਤ ਭਾਸ਼ਾ ਨਾਲ ਸਬੰਧਤ ਸਲੋਗਨ ਲੈ ਕੇ ਸ਼ਾਮਲ ਹੋਏ।