ਦਰਸ਼ਨ ਅਕਾਦਮੀ ’ਚ ਅਧਿਆਤਮਿਕ ਚਰਚਾ ਤੇ ਧਿਆਨ ਵਰਕਸ਼ਾਪ
ਦਰਸ਼ਨ ਅਕਾਦਮੀ ’ਚ ਆਧਿਆਤਮਿਕ ਚਰਚਾ ਤੇ ਧਿਆਨ ਵਰਕਸ਼ਾਪ ਕਰਵਾਈ
Publish Date: Sat, 28 Feb 2026 06:35 PM (IST)
Updated Date: Sat, 28 Feb 2026 06:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੰਤ ਰਜਿੰਦਰ ਸਿੰਘ ਮਹਾਰਾਜ ਦੀ ਦਿਵਯ ਕਿਰਪਾ ਨਾਲ ਦਰਸ਼ਨ ਅਕਾਦਮੀ ਜਲੰਧਰ ਵੱਲੋਂ 28 ਫ਼ਰਵਰੀ ਨੂੰ ਸਕੂਲ ਦੇ ਵਿਹੜੇ ’ਚ “ਸਾਇੰਸ ਆਫ਼ ਸਪਿਰਿਚੁਅਲਿਟੀ ਮੈਡੀਟੇਸ਼ਨ” ਦੀਆਂ ਦੋ ਵਿਸ਼ੇਸ਼ ਵਰਕਸ਼ਾਪ ਕਰਵਾਈਆਂ। ਇਨ੍ਹਾਂ ਵਰਕਸ਼ਾਪਾਂ ਦਾ ਮੁੱਖ ਉਦੇਸ਼ ਮਾਪਿਆਂ ਤੇ ਵਿਦਿਆਰਥੀਆਂ ਨੂੰ ਧਿਆਨ ਰਾਹੀਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਅਧਿਆਤਮਿਕ ਚਰਚਾ ਲਈ ਮਧੁ ਅਰੋੜਾ ਤੇ ਸ਼ਿਵਾਨੀ ਬੰਸਲ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਮਧੁ ਅਰੋੜਾ ਨੇ ਮਾਪਿਆਂ ਨੂੰ ਧਿਆਨ ਰਾਹੀਂ ਜੀਵਨ ਦੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਪਣੇ-ਆਪ ਨੂੰ ਖੁਸ਼ ਰੱਖਦੇ ਹੋਏ, ਨਕਾਰਾਤਮਕ ਵਿਚਾਰਾਂ ਨੂੰ ਤਿਆਗ ਕੇ ਤੇ ਧਿਆਨ ਰਾਹੀਂ ਆਤਮਾ ਨੂੰ ਊਰਜਾਵਾਨ ਬਣਾ ਕੇ ਹੀ ਜੀਵਨ ’ਚ ਸੰਤੁਲਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਠਿਨ ਸਮੇਂ ’ਚ ਨਿਰਾਸ਼ ਨਾ ਹੋਣ ਤੇ ਸਕਾਰਾਤਮਕ ਸ਼ਕਤੀ ਨਾਲ ਜੁੜੇ ਰਹਿਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਧਿਆਨ ਯੋਗ ਕਰਨ ਦੇ ਆਸਾਨ ਤਰੀਕੇ ਵੀ ਸਿਖਾਏ ਗਏ ਤੇ ਉਨ੍ਹਾਂ ਨਾਲ ਅਭਿਆਸ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਦਿੱਤੀ ਗਈ ਸਿੱਖਿਆ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਵਰਕਸ਼ਾਪਾਂ ਰਾਹੀਂ ਭਾਈਵਾਲਾਂ ਨੂੰ ਧਿਆਨ ਦੀ ਸ਼ਕਤੀ ਦਾ ਤਜਰਬਾ ਕਰਵਾਇਆ ਗਿਆ, ਜਿਸ ਨਾਲ ਉਹ ਮਾਨਸਿਕ ਸ਼ਾਂਤੀ, ਆਤਮ-ਬਲ ਤੇ ਏਕਾਗ੍ਰਤਾ ਪ੍ਰਾਪਤ ਕਰ ਸਕਣ। ਇਹ ਪਹਿਲ ਮਾਪਿਆਂ ਤੇ ਵਿਦਿਆਰਥੀਆਂ ਦੋਵਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਬਾਅ ਤੋਂ ਉਭਰਨ ’ਚ ਮਦਦਗਾਰ ਸਾਬਤ ਹੋਵੇਗੀ।