26 ਨੂੰ 'ਪੰਜਾਬ ਬਚਾਓ ਰੈਲੀ' ਸਬੰਧੀ ਇਕੱਤਰਤਾ
26 ਮਾਰਚ ਨੂੰ 'ਪੰਜਾਬ ਬਚਾਓ ਰੈਲੀ' ਸਬੰਧੀ ਵਿਸ਼ੇਸ਼ ਮੀਟਿੰਗ
Publish Date: Tue, 17 Mar 2026 07:15 PM (IST)
Updated Date: Tue, 17 Mar 2026 07:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਲਾਈ ਜਾ ਰਹੀ 'ਪੰਜਾਬ ਬਚਾਓ ਮੁਹਿੰਮ' ਤਹਿਤ 26 ਮਾਰਚ ਨੂੰ ਦਾਣਾ ਮੰਡੀ ਗੁਰਾਇਆ ’ਚ ਇਕ ਵਿਸ਼ਾਲ ਰੈਲੀ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਤਹਿਤ ਗੁਰਾਇਆ ਸ਼ਹਿਰ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸੰਧੂ ਕੰਪਲੈਕਸ ’ਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਨੂੰ ਵੱਡਾ ਉਤਸ਼ਾਹ ਮਿਲਿਆ, ਜਦੋਂ ਰੋਹਿਤ ਸੌਆਣ ਗੁਰਾਇਆ ਦਰਜਨਾਂ ਨੌਜਵਾਨਾਂ ਦੇ ਨਾਲ ਅਕਾਲੀ ਦਲ ਦੇ ਪੱਲੇ ’ਚ ਖੜ੍ਹੇ ਹੋਏ। ਮੀਟਿੰਗ ’ਚ ਹਲਕਾ ਫਿਲੌਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੇ। ਉਨ੍ਹਾਂ ਦੱਸਿਆ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਪਹੁੰਚਣਗੇ। ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਮਨੁਖਤਾ ਤੇ ਅਮਨ-ਸ਼ਾਂਤੀ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 2027 ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦੁਬਾਰਾ ਸੱਤਾ ’ਚ ਲਿਆਉਣ ਦਾ ਮੌਕਾ ਮਿਲਿਆ ਹੈ। ਕੁਲਵਿੰਦਰ ਸਿੰਘ ਸੰਧੂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ 26 ਮਾਰਚ ਨੂੰ ਰੈਲੀ ’ਚ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿੱਤਾਉਣ ’ਚ ਯੋਗਦਾਨ ਪਾਉਣ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਇਆ ਜਾ ਸਕੇ। ਇਸ ਮੌਕੇ ਸੁਰਿੰਦਰ ਸਿੰਘ ਘਟਾਉੜਾ, ਕੁਲਦੀਪ ਸਿੰਘ ਸੈਹਬੀ, ਦਵਿੰਦਰ ਤੱਖਰ, ਅਨੂਪ ਬੰਗੜ, ਪਰਮਜੀਤ ਪੰਮੀ, ਮਾਨਵ, ਗਗਨਦੀਪ, ਨਿੱਕਾ ਸਹੋਤਾ, ਕੁਨਾਲ, ਅਮਿਤ, ਨਿਖਿਲ, ਵਿਕੀ, ਨਾਜਰ ਬੋਪਰਾਏ, ਸ਼ਰਨ, ਘੁੰਗਰੀ, ਗੈਰੀ ਬਕਾਪੁਰ, ਸੋਨੂ ਸੁਹਾਨ, ਲੱਕੀ ਗੁਰਾਇਆ, ਰੋਹਿਤ ਪਾਸਲਾ, ਜੋਰਾ ਪਾਸਲਾ ਆਦਿ ਮੈਂਬਰ ਹਾਜ਼ਰ ਸਨ।