ਅਰੋੜਾ ਪ੍ਰਧਾਨ ਤੇ ਬੱਠਲਾ ਵਾਇਸ ਚੇਅਰਮੈਨ ਬਣੇ
ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਦੀ ਹੋਈ ਵਿਸ਼ੇਸ਼ ਮੀਟਿੰਗ
Publish Date: Mon, 13 Apr 2026 07:01 PM (IST)
Updated Date: Mon, 13 Apr 2026 07:04 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਐਤਵਾਰ ਨੂੰ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਦੀ ਮੀਟਿੰਗ ਹੋਈ। ਮੀਟਿੰਗ ’ਚ ਅਰੋੜਾ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੰਤ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਦੇ ਸੰਗਠਨ ਦਾ ਮੁੜ ਵਿਸਥਾਰ ਕੀਤਾ ਗਿਆ। ਇਸ ਵਿੱਚ ਮਦਨ ਲਾਲ ਅਰੋੜਾ ਨੂੰ ਪ੍ਰਧਾਨ ਅਤੇ ਬੰਟੀ ਬੱਠਲਾ ਨੂੰ ਵਾਈਸ ਚੇਅਰਮੈਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਕੀਤੇ ਗਏ ਪ੍ਰਧਾਨ ਮਦਨ ਲਾਲ ਅਰੋੜਾ ਨੇ ਸਭ ਦਾ ਧੰਨਵਾਦ ਕੀਤਾ। ਮੀਟਿੰਗ ਤੋਂ ਬਾਅਦ ਬੰਟੀ ਬੱਠਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਸਭਾ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ। ਇਸ ਮੌਕੇ ਕਰਤਾਰ ਸਿੰਘ ਸਚਦੇਵਾ ਸਕੱਤਰ, ਚੇਅਰਮੈਨ ਜਗਮੋਹਨ ਡਾਬਰ ਹੈਪੀ, ਲਵਲੀ ਅਰੋੜਾ ਖਜ਼ਾਨਚੀ, ਅਮਰਜੀਤ ਕੌਰ ਸਚਦੇਵਾ ਪ੍ਰਧਾਨ ਮਹਿਲਾ ਕਾਂਗਰਸ ਸ਼ਾਹਕੋਟ, ਟਿੰਪੀ ਕੁਮਰਾ, ਅਜ਼ਾਦ ਸਿੰਘ ਸਚਦੇਵਾ,ਡਾਕਟਰ ਅਮਨਦੀਪ ਅਰੋੜਾ, ਪਵਨ ਜਨੇਜਾ ਵਾਈਸ ਪ੍ਰਧਾਨ ਦਿਲਜੀਤ ਸਿੰਘ ਸਚਦੇਵਾ, ਡਿੰਪਲ ਬਠਲਾ ਵਾਈਸ ਪ੍ਰਧਾਨ ਮਹਿਲਾ, ਭਾਰਤ ਭੂਸ਼ਣ ਸਚਦੇਵਾ, ਪਿੰਕੀ ਅਰੋੜਾ, ਪ੍ਰਭਜੋਤ ਕੌਰ ਅਰੋੜਾ, ਡਾਕਟਰ ਪ੍ਰਿੰਸ ਸਚਦੇਵਾ, ਲਵਲੀ ਅਰੋੜਾ, ਮਨੋਜ ਅਰੋੜਾ, ਧਰਮਿੰਦਰ ਸੋਨੂ, ਕਰਨ ਅਰੋੜਾ, ਪ੍ਰਭਜੋਤ ਬੱਠਲਾ, ਦੀਪਾ ਅਰੋੜਾ, ਪਾਰਸ ਕੁਮਰਾ, ਬੰਟੀ ਕੁਮਰਾ, ਮੋਂਟੀ ਅਰੋੜਾ ਆਦਿ ਮੌਜੂਦ ਸਨ।