ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਵਿਸ਼ੇਸ਼ ਮੀਟਿੰਗ
ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਵਿਸ਼ੇਸ਼ ਮੀਟਿੰਗ
Publish Date: Thu, 08 Jan 2026 07:12 PM (IST)
Updated Date: Fri, 09 Jan 2026 04:09 AM (IST)

* 15 ਜਨਵਰੀ ਤੋਂ ਘਰ-ਘਰ ਜਾ ਕੇ ਬਣਾਏ ਜਾਣਗੇ ਆਯੂਸ਼ਮਾਨ ਕਾਰਡ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਵਿਸ਼ੇਸ਼ ਮੀਟਿੰਗ ਸ਼ਾਹਕੋਟ ਵਿਖੇ ਹੋਈ, ਜਿਸ ’ਚ ਦੁਆਬਾ ਜ਼ੋਨ ਇੰਚਾਰਜ ਕਮਲ ਗਰੇਵਾਲ ਤੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਪ੍ਰੀਤੀ ਸ਼ਰਮਾ ਨੇ ਸ਼ਿਰਕਤ ਕੀਤੀ। ਆਗੂਆਂ ਵੱਲੋਂ ਹਲਕਾ ਸ਼ਾਹਕੋਟ ਦੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰ ਕੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਹਰ ਪਰਿਵਾਰ ਦਾ 10 ਲੱਖ ਤੱਕ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਸਿਹਤ ਕ੍ਰਾਂਤੀ ’ਚ ਅਹਿਮ ਕਦਮ ਹੈ। ਉਨ੍ਹਾਂ ਸਮੂਹ ਬਲਾਕ ਪ੍ਰਧਾਨਾਂ ਨੂੰ 15 ਜਨਵਰੀ ਤੋਂ ਆਪਣੇ ਸਾਥੀਆਂ ਸਮੇਤ ਘਰ-ਘਰ ਪਹੁੰਚ ਕਰ ਕੇ ਆਯੂਸ਼ਮਾਨ ਕਾਰਡ ਬਣਾਉਣ ਲਈ ਉਤਸ਼ਾਹਤ ਕੀਤਾ ਗਿਆ ਤੇ ਹਰ ਘਰ ਤੱਕ ਪਹੁੰਚ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਮਹਿਲਾ ਆਗੂਆਂ ਵੱਲੋਂ ਸਰੋਜ ਢੰਡ ਨੂੰ ਮਹਿਲਾ ਵਿੰਗ ਹਲਕਾ ਸ਼ਾਹਕੋਟ ਦਾ ਵਾਈਸ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਮਲਜੀਤ ਕੌਰ ਮਾਲੋਵਾਲ ਹਲਕਾ ਕੋ-ਆਰਡੀਨੇਟਰ, ਨਵਜੋਤ ਕੌਰ, ਊਸ਼ਾ ਰਾਣੀ, ਨੀਲਮ ਸਿੱਧੂ, ਰਜਵੰਤ ਕੌਰ, ਪਰਮਜੀਤ ਕੌਰ (ਸਾਰੇ ਬਲਾਕ ਪ੍ਰਧਾਨ), ਬਬਲੀ ਭਾਟੀਆ ਸ਼ਹਿਰੀ ਪ੍ਰਧਾਨ, ਸਾਬਕਾ ਐੱਮਸੀ ਤੇ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ, ਪਰਬਤਪਾਲ ਸਿੰਘ ਪੀਏ, ਗੁਰਪ੍ਰੀਤ ਸਿੰਘ, ਬਲਜਿੰਦਰ ਕੌਰ, ਬਲਵੀਰ ਸਿੰਘ ਸਮੇਤ ਹੋਰ ‘ਆਪ’ ਵਰਕਰ ਹਾਜ਼ਰ ਸਨ।