ਪਿੰਡ ਕਿਸ਼ਨਗੜ੍ਹ ’ਚ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੀਆਂ ਵਿਚਾਰਾਂ
ਪਿੰਡ ਕਿਸ਼ਨਗੜ੍ਹ ’ਚ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪ ਆਗੂਆਂ ਵੱਲੋਂ ਵਿਸ਼ੇਸ਼ ਮੀਟਿੰਗ
Publish Date: Sat, 10 Jan 2026 06:51 PM (IST)
Updated Date: Sun, 11 Jan 2026 04:09 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਕਿਸ਼ਨਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਸਕੀਮਾਂ ਤੇ ਮੁਹਿੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਆਪ ਆਗੂਆਂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕਰਵਾਈ। ਇਹ ਮੀਟਿੰਗ ਸਪੋਕਸਪਰਸਨ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ, ਸੰਗਠਨ ਇੰਚਾਰਜ ਪਰਮਜੀਤ ਪੰਮਾ ਤੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਮਿਨਹਾਸ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪ੍ਰੋਫੈਸਰ ਸੁਰਿੰਦਰ ਕੁਮਾਰ, ਸਾਬਕਾ ਪੰਚ ਸੁਰਜੀਤ ਮਹੇ (ਹਲਕਾ ਸੈਕਟਰੀ ਸੋਸ਼ਲ ਮੀਡੀਆ ਆਦਮਪੁਰ), ਪੰਚ ਨਰਿੰਦਰ ਸਿੰਘ (ਵਿਲੇਜ ਸੈਕਟਰੀ), ਪਰਮਜੀਤ ਸਿੰਘ (ਪ੍ਰਧਾਨ ਬੀਸੀ ਵਿੰਗ), ਸੁਖਦੇਵ ਸਿੰਘ ਜੂੜੀ (ਪ੍ਰਧਾਨ), ਨਿਖਲ (ਯੂਥ ਵਿੰਗ ਪ੍ਰਧਾਨ), ਦੀਪਕ ਕਾਲੂ (ਯੂਥ ਵਿੰਗ ਸਪੋਰਟਸ ਸੈੱਲ ਪ੍ਰਧਾਨ), ਨਰਿੰਦਰ ਸਿੰਘ, ਰਣਜੀਤ ਰਾਏ (ਸਾਬਕਾ ਪੰਚ), ਰਿੱਕੀ ਸਹੋਤਾ, ਅਵਜਿੰਦਰ ਕੈਂਥ ਸਮੇਤ ਕਈ ਆਪ ਆਗੂ ਮੌਜੂਦ ਰਹੇ। ਮੀਟਿੰਗ ’ਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁੱਖ ਸਕੀਮਾਂ ਤੇ ਮੁਹਿੰਮਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ, 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਅਧੀਨ ਹੈਲਥ ਕਾਰਡਾਂ ਦੀ ਵੰਡ, ਪਿੰਡ ’ਚ ਗਲੀਆਂ-ਨਾਲੀਆਂ ਦੀ ਸਫ਼ਾਈ, ਸਾਫ਼ ਪੀਣ ਵਾਲੇ ਪਾਣੀ ਦੀ ਸੁਵਿਧਾ ਤੇ ਹਰ ਵਾਰਡ ’ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਸਬੰਧੀ ਯੋਜਨਾ ਬਣਾਈ ਗਈ। ਆਗੂਆਂ ਨੇ ਫ਼ੈਸਲਾ ਕੀਤਾ ਕਿ ਪਿੰਡ ਪੱਧਰ ’ਤੇ ਮਿਲਣ ਵਾਲੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ ਗਰਾਊਂਡ ਲੈਵਲ ’ਤੇ ਪਹਿਲ ਦੇ ਅਧਾਰ ’ਤੇ ਵਿਕਾਸ ਕਾਰਜ ਕਰਵਾਏ ਜਾ ਸਕਣ।