ਲਾਇਲਪੁਰ ਖਾਲਸਾ ਕਾਲਜ ’ਚ ਵਿਸ਼ੇਸ਼ ਲੈਕਚਰ ਕਰਵਾਇਆ
ਲਾਇਲਪੁਰ ਖਾਲਸਾ ਕਾਲਜ ’ਚ ਵਿਸ਼ੇਸ਼ ਲੈਕਚਰ ਕਰਵਾਇਆ
Publish Date: Sun, 08 Mar 2026 06:25 PM (IST)
Updated Date: Mon, 09 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਵੱਲੋਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਵਿਸ਼ੇਸ਼ ਲੈਕਚਰ ਕਰਵਾਏ ਜਾਂਦੇ ਹਨ। ਇਸੇ ਤਹਿਤ ਕਾਲਜ ਦੇ ਫਿਜੀਓਥੈਰੇਪੀ ਵਿਭਾਗ ਵੱਲੋਂ “ਫਿਜੀਓਥੈਰਪੀ ਦੀ ਕਲੀਨੀਕਲ ਪ੍ਰੈਕਟਿਸ ਮੌਕੇ 'ਤੇ ਚੁਣੌਤੀਆਂ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਤੋਂ ਡਾ. ਜਸਪ੍ਰੀਤ ਸਿੰਘ ਵਿੱਜ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਰੂਪਾਲ ਸਿੰਘ ਸੰਧੂ, ਵਿਭਾਗ ਮੁਖੀ ਡਾ. ਰਾਜੂ ਸ਼ਰਮਾ ਤੇ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਡਾ. ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਲੈਕਚਰਾਂ ਤੋਂ ਮਿਲਦੀ ਸੇਧ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਜਸਪ੍ਰੀਤ ਸਿੰਘ ਵਿਜ ਕਾਲਜ ਦੇ ਫਿਜੀਓਥੈਰਪੀ ਵਿਭਾਗ ਦੇ ਪਹਿਲੇ ਬੈਚ ਦੇ ਵਿਦਿਆਰਥੀ ਰਹੇ ਹਨ। ਡਾ. ਜਸਪ੍ਰੀਤ ਵਿਜ ਨੇ ਵਿਦਿਆਰਥੀਆਂ ਨਾਲ ਕਲੀਨੀਕਲ ਪ੍ਰੈਕਟਿਸ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਤੇ ਜ਼ਰੂਰੀ ਗੱਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦਾ ਸੰਚਾਲਨ ਬੀਪੀਟੀ ਤੀਜੇ ਸਾਲ ਦੀਆਂ ਵਿਦਿਆਰਥਣਾਂ ਅਵਰੀਨ ਤੇ ਅਵਲੀਨ ਨੇ ਕੀਤਾ। ਅੰਤ ’ਚ ਵਿਭਾਗ ਮੁਖੀ ਡਾ. ਰਾਜੂ ਸ਼ਰਮਾ ਨੇ ਮੁੱਖ ਮਹਿਮਾਨ ਤੇ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।