ਸੈਟਰਲ ਟਾਊਨ ’ਚ ਗੁਰਮਤਿ ਸਮਾਗਮ ਕਰਵਾਇਆ
ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਟਰਲ ਟਾਊਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ
Publish Date: Wed, 25 Mar 2026 08:17 PM (IST)
Updated Date: Wed, 25 Mar 2026 08:20 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ’ਚ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ’ਚ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਸ਼ਨਬੀਰ ਸਿੰਘ, ਭਾਈ ਤਰਨਵੀਰ ਸਿੰਘ ਰੱਬੀ ਲੁਧਿਆਣਾ ਵਾਲਿਆਂ ਦੇ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ। ਗਿਆਨੀ ਮਨਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ, ਸਕੱਤਰ ਪਰਮਿੰਦਰ ਸਿੰਘ ਡਿੰਪੀ, ਖਜ਼ਾਨਚੀ ਜਤਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਬੇਦੀ, ਬਲਜੀਤ ਸਿੰਘ ਸੇਠੀ, ਗੁਰਮਿੰਦਰ ਸਿੰਘ ਗੋਮਾ, ਰਵਿੰਦਰ ਸਿੰਘ ਰੀਹਲ, ਬਲਬੀਰ ਸਿੰਘ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਸਰਦੂਲ ਸਿੰਘ ਕਾਨਪੁਰੀ, ਦਵਿੰਦਰ ਸਿੰਘ, ਚਰਨਜੀਤ ਸਿੰਘ ਮੱਕੜ, ਹਰਵਿੰਦਰ ਸਿੰਘ ਸੱਗੂ ਤੇ ਗੁਰਿੰਦਰ ਸਿੰਘ ਮਝੈਲ ਆਦਿ ਹਾਜ਼ਰ ਸਨ।