ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ’ਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਵਿਚ ਭਾਈ ਤਜੇਸ਼ਵਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਭਾਈ ਚਰਨਜੀਤ ਸਿੰਘ ਹਜ਼ੂਰੀ, ਭਾਈ ਜੋਗਿੰਦਰ ਸਿੰਘ ਸ਼ਾਨ, ਭਾਈ ਤਜੇਸ਼ਵਰ ਸਿੰਘ ਹਜ਼ੂਰੀ ਰਾਗੀ, ਭਾਈ ਗੁਰਮੀਤ ਸਿੰਘ, ਸਾਹਿਬਜ਼ਾਦਾ ਸੁਸਾਇਟੀ ਆਦਰਸ਼ ਨਗਰ ਦੇ ਸਮੂਹ ਮੈਂਬਰ, ਭਾਈ ਜੋਗਿੰਦਰ ਸਿੰਘ ਸ਼ਾਨ, ਭਾਈ ਚਰਨਜੀਤ ਸਿੰਘ, ਭਾਈ ਜਸਪਾਲ ਸਿੰਘ, ਇਸਤਰੀ ਸਤਿਸੰਗ ਸਭਾ ਆਦਰਸ਼ ਨਗਰ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ। ਮੀਤ ਗ੍ਰੰਥੀ ਤੇ ਬੀਬੀ ਜਸਜੀਤ ਕੌਰ ਐਡਵੋਕੇਟ ਵੱਲੋਂ ਕਥਾ ਵਿਚਾਰਾਂ ਕੀਤੀਆਂ। ਸ਼ਾਮ ਦੇ ਦੀਵਾਨ 'ਚ ਹਜ਼ੂਰੀ ਰਾਗੀ ਭਾਈ ਚਰਨਜੀਤ ਸਿੰਘ, ਇੰਟਰਨੈਸ਼ਨਲ ਢਾਡੀ ਜਥਾ ਭਾਈ ਇਕਬਾਲ ਸਿੰਘ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਬ੍ਰਹਮ ਗਿਆਨ ਕੇਂਦਰ ਮੋਗਾ ਦੇ ਸਿਖਿਆਰਥੀਆਂ ਵੱਲੋਂ ਰੋਜ਼ਾਨਾ ਤਿੰਨ ਦਿਨ ਨਾਮ ਸਿਮਰਨ ਅਭਿਆਸ ਕਰਵਾਇਆ ਗਿਆ। ਸਮਾਗਮ ’ਚ ਕਥਾ ਵਿਚਾਰਾਂ ਕੀਤੀਆਂ ਗਈਆਂ। ਸਮਾਗਮ 'ਚ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ, ਹਰਜਿੰਦਰ ਸਿੰਘ ਲਾਡਾ, ਪਵਿੱਤਰ ਸਿੰਘ, ਕੁਲਵਿੰਦਰ ਸਿੰਘ ਥਿਆੜਾ, ਹਰਜਿੰਦਰ ਸਿੰਘ ਠੇਕੇਦਾਰ, ਬਰਿੰਦਰ ਸਿੰਘ ਸਾਹਨੀ, ਅਮਰਜੀਤ ਸਿੰਘ ਬਸਰਾ, ਮਨਜੀਤ ਸਿੰਘ ਬਿੰਦਰਾ, ਹਰਿੰਦਰਪਾਲ ਸਿੰਘ ਮੱਕੜ, ਕੁਲਬੀਰ ਸਿੰਘ ਪੇਲੀਆ, ਹਰਪਿੰਦਰ ਸਿੰਘ, ਸਤਨਾਮ ਸਿੰਘ ਗਿੱਪੀ, ਪ੍ਰਿਤਪਾਲ ਸਿੰਘ, ਰਸ਼ਪਾਲ ਕੌਰ ਥਿਆੜਾ, ਬਲਵਿੰਦਰ ਕੌਰ ਲਾਡਾ, ਗੁਰਿੰਦਰ ਕੌਰ ਗੁੰਬਰ, ਇੰਦਰਜੀਤ ਕੌਰ ਰਾਜਪਾਲ, ਕਮਲਜੀਤ ਕੌਰ, ਮਨਜੀਤ ਕੌਰ ਪਰੂਥੀ, ਬਿਮਲ ਕੌਰ ਪੇਲੀਆ ਆਦਿ ਸੰਗਤਾਂ ਨੇ ਹਾਜ਼ਰੀ ਭਰੀ।
-----------------------
ਅੰਮ੍ਰਿਤ ਸੰਚਾਰ ਕਰਵਾਇਆ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ’ਚ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਸ਼ਬਦ ਪ੍ਰਚਾਰ ਸਭਾ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਅੰਮ੍ਰਿਤ ਅਭਿਲਾਖੀਆਂ ਨੂੰ ਭੇਟਾ ਰਹਿਤ ਕਕਾਰ ਮੁੱਹਈਆ ਕਰਵਾਏ ਗਏ। ਖਜ਼ਾਨਚੀ ਹਰਜਿੰਦਰ ਸਿੰਘ ਲਾਡਾ ਨੇ ਦੱਸਿਆ ਕਿ 16 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ।
------------------------
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ, ਮਕਸੂਦਾਂ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ, ਮਕਸੂਦਾਂ ’ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਢਾਡੀ ਗੁਰਮੇਜ ਸਿੰਘ ਬੀਏ ਦੇ ਜਥੇ ਨੇ ਖਾਲਸੇ ਦੀ ਜੀਵਨੀ ’ਤੇ ਚਾਨਣਾ ਪਾਇਆ। ਸੰਧਿਆ ਵੇਲੇ ਸ੍ਰੀ ਰਹਿਰਾਸ ਦੇ ਪਾਠ ਉਪਰੰਤ ਬੱਚਿਆਂ ਦਾ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਵਿਚ ਬੱਚਿਆਂ ਨੇ ਕਵਿਤਾਵਾਂ, ਮੂਲਮੰਤਰ, ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਗਵਾਈ। ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਗਿਆਨੀ ਗੁਰਮੁੱਖ ਸਿੰਘ ਐੱਮਏ ਮੁੱਖ ਸੇਵਾਦਾਰ, ਹਰਭਜਨ ਸਿੰਘ ਕਾਹਲੋਂ ਸਕੱਤਰ, ਕਸ਼ਮੀਰ ਸਿੰਘ ਬੱਲ ਮੀਤ ਸਕੱਤਰ, ਸਰਬਜੀਤ ਸਿੰਘ ਮੁਲਤਾਨੀ ਐਡੀਟਰ, ਡਾ. ਗੁਰਬਚਨ ਸਿੰਘ, ਗੁਰਜੀਤ ਸਿੰਘ ਵੇਹਗਲ, ਜੋਗਿੰਦਰ ਸਿੰਘ ਸੋਢੀ, ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ, ਬਿਕਰਮਜੀਤ ਸਿੰਘ, ਅਮਰੀਕ ਸਿੰਘ ਟਾਹਲੀ, ਜਸਮੀਰ ਸਿੰਘ, ਸੁਰਿੰਦਰ ਸਿੰਘ ਟਾਹਲੀ ਆਦਿ ਸੰਗਤਾਂ ਨੇ ਹਾਜ਼ਰੀ ਭਰੀ।
----------------
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਕਸੂਦਾਂ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਕਸੂਦਾਂ ਚੌਕ ’ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕਰਵਾਏ ਸਮਾਗਮ ਦੌਰਾਨ ਹਜ਼ੂਰੀ ਰਾਗੀ ਜੱਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਹਜ਼ੂਰੀ ਕਥਾ ਵਾਚਕ ਵੱਲੋਂ ਗੁਰਬਾਣੀ ਨੂੰ ਸਮਝ ਕੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਤੀਤ ਕਰਨ ਦਾ ਹੋਕਾ ਦਿੱਤਾ। ਸਮਾਗਮ 'ਚ ਪ੍ਰਧਾਨ ਚਰਨ ਸਿੰਘ, ਸਕੱਤਰ ਮਨਹਰਪ੍ਰੀਤ ਸਿੰਘ, ਖਜ਼ਾਨਚੀ ਗੁਰਜੋਤ ਸਿੰਘ, ਸੀਨੀ.ਮੀਤ ਪ੍ਰਧਾਨ ਕੁਲਦੀਪ ਸਿੰਘ ਬੈਂਸ, ਅਮਰਜੀਤ ਸਿੰਘ ਡੀਸੀ, ਰੇਸ਼ਮ ਸਿੰਘ, ਪਰਮਿੰਦਰ ਸਿੰਘ ਸੇਠੀ, ਰਜਿੰਦਰ ਸਿੰਘ, ਪ੍ਰਭਜੋਤ ਸਿੰਘ, ਨਿਸ਼ਾਨ ਸਿੰਘ, ਲਵਲੀ ਸਚਦੇਵਾ, ਗੁਰਮੇਲ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ ਟਹਲੀ, ਅੰਗਰੇਜ਼ ਸਿੰਘ ਆਦਿ ਨੇ ਹਾਜ਼ਰੀ ਭਰੀ।