ਖ਼ਾਲਸਾ ਮਾਰਚ ਸਬੰਧੀ ਹੋਈ ਇੱਕਤਰਤਾ
ਵਿਸ਼ਾਲ ਖ਼ਾਲਸਾ ਮਾਰਚ ਸਬੰਧੀ ਗੁਰਦੁਆਰਾ ਰਾਮਗੜੀਆ ’ਚ ਹੋਈ ਵਿਸ਼ੇਸ਼ ਇੱਕਤਰਤਾ
Publish Date: Wed, 01 Apr 2026 06:45 PM (IST)
Updated Date: Wed, 01 Apr 2026 06:49 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 13 ਅਪ੍ਰੈਲ ਨੂੰ ਗੁਰਦਵਾਰਾ ਨੌਂਵੀਂ ਪਾਤਸਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ 2 ਵਜੇ ਸਜਾਏ ਜਾ ਰਹੇ ਰਹੇ ਵਿਸ਼ਾਲ ਖ਼ਾਲਸਾ ਮਾਰਚ ਸਬੰਧੀ ਗੁਰਦੁਆਰਾ ਰਾਮਗੜ੍ਹੀਆ ਦੀ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਗੁਰਦੁਆਰਾ ਰਾਮਗੜ੍ਹੀਆ ਨੇੜੇ ਪਟੇਲ ਚੌਕ ਕਪੂਰਥਲਾ ਰੋਡ ਤੇ ਗੁਰੂ ਘਰ ਦੇ ਪ੍ਰਬੰਧਕਾਂ ਤੇ ਇਲਾਕੇ ਦੀ ਸੰਗਤ ਨਾਲ ਕੀਤੀ ਗਈ। ਮੀਟਿੰਗ ’ਚ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਸੁਝਾਅ ਦਿੱਤੇ ਗਏ। ਖਾਲਸਾ ਮਾਰਚ ਦੇ ਪ੍ਰਬੰਧਕ ਹਰਪਾਲ ਸਿੰਘ ਚੱਢਾ ਤੇ ਕੰਵਲਜੀਤ ਸਿੰਘ ਟੋਨੀ ਨੇ ਦੱਸਿਆ ਕਿ ਸੰਗਤਾਂ ਲਈ ਖਾਸ ਡਰੈੱਸ ਕੋਡ ਜਿਸ ’ਚ ਕੇਸਰੀ ਦਸਤਾਰਾਂ ਤੇ ਦੁਪੱਟੇ ਤੇ ਸਫੇਦ ਕੁੜਤਾ ਪਜ਼ਾਮਾ ਪਾਉਣ ’ਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਗੁਰਦਆਰਾ ਸਾਹਿਬ ਦੇ ਬਾਹਰ ਵਿਸ਼ੇਸ਼ ਸਟੇਜ ਲਾ ਕੇ ਖਾਲਸਾ ਮਾਰਚ ਦਾ ਸਵਾਗਤ ਕਰਨ ਦੀ ਬੇਨਤੀ ਕੀਤੀ ਗਈ। ਮਾਰਚ ’ਚ ਸਾਰੇ ਪ੍ਰਬੰਧਕ ਪਰਿਵਾਰਾ ਸਮੇਤ ਸ਼ਾਮਲ ਹੋਣ ਦਾ ਯਕੀਨ ਦਿਵਾਇਆ। ਇਸ ਮੌਕੇ ਗੁਰਵਿੰਦਰ ਸਿੰਘ ਨਾਗੀ, ਮਨਜੀਤ ਸਿੰਘ ਠੁਕਰਾਲ, ਕਮਲਜੀਤ ਸਿੰਘ ਸਕੱਤਰ, ਮਨਿੰਦਰ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਹਰਪ੍ਰੀਤ ਸਿੰਘ ਮਝੈਲ, ਪਰਮਜੀਤ ਸਿੰਘ ਕਾਨਪੁਰੀ, ਗੁਰਜੀਤ ਸਿੰਘ ਪੋਪਲੀ, ਹਰਪ੍ਰੀਤ ਸਿੰਘ ਨੀਟੂ, ਸੁਖਜੀਤ ਸਿੰਘ, ਕਿਰਪਾਲ ਸਿੰਘ, ਕਮਲਜੀਤ ਸਿੰਘ ਧੀਮਾਨ, ਹਰਵਿੰਦਰ ਸਿੰਘ ਨਾਗੀ, ਪਰਮਜੀਤ ਸਿੰਘ ਵਿਰਦੀ, ਰਸ਼ਪਾਲ ਸਿੰਘ, ਪਰਦੀਪ ਸਿੰਘ ਵਿੱਕੀ, ਸੁਖਜੀਤ ਸਿੰਘ ਆਦਿ ਸ਼ਾਮਲ ਸਨ।