2 ਨੂੰ ਸ਼ਹਿਰ ਪੁੱਜੇਗੀ ਸੋਮਨਾਥ ਜਯੋਤਿਰਲਿੰਗ ਯਾਤਰਾ
2 ਮਾਰਚ ਨੂੰ ਜਲੰਧਰ ਪੁੱਜੇਗੀ ਸੋਮਨਾਥ ਜਯੋਤਿਰਲਿੰਗ ਯਾਤਰਾ
Publish Date: Sat, 28 Feb 2026 06:25 PM (IST)
Updated Date: Sat, 28 Feb 2026 06:28 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਜਰਾਤ ਦੇ ਸੋਮਨਾਥ ਮੰਦਰ ਨੂੰ ਭਾਰਤ ਦਾ ਪਹਿਲਾ ਜਯੋਤਿਰਲਿੰਗ ਹੋਣ ਦਾ ਮਾਣ ਪ੍ਰਾਪਤ ਹੈ। ਜੋ ਪ੍ਰਾਚੀਨ ਸੋਮਨਾਥ ਜਯੋਤਿਰਲਿੰਗ ਯਾਤਰਾ 2 ਮਾਰਚ ਨੂੰ ਜਲੰਧਰ ਦੇ ਸਾਈਂ ਦਾਸ ਸਕੂਲ ਮੈਦਾਨ ’ਚ ਪੁੱਜੇਗੀ, ਜਿਸ ’ਚ ਆਰਟ ਆਫ਼ ਲਿਵਿੰਗ ਤੇ ਗੁਰੁਪ੍ਰੀਤ ਫਾਊਂਡੇਸ਼ਨ, ਸੰਸਥਾਵਾਂ ਸੰਸਥਾਵਾਂ ਤੇ ਮੰਦਰ ਕਮੇਟੀਆਂ ਹਿੱਸਾ ਲੈਣਗੀਆਂ। ਪ੍ਰੈੱਸ ਕਾਨਫਰੰਸ ’ਚ ਯੋਗੇਸ਼ ਧੀਰ, ਮਹਾਂਮੰਡਲੇਸ਼ਵਰ ਬਾਬਾ ਕੇਸ਼ਵ ਦਾਸ, ਬਾਬਾ ਰਾਜ ਕਿਸ਼ੋਰ ਤੇ ਅਰਚਨਾ ਸੁਖੀਜਾ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿਤੀ ਕਿ 2 ਮਾਰਚ ਨੂੰ ਲੋਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਸਾਈਂ ਦਾਸ ਸਕੂਲ ਗਰਾਊਂਡ ’ਚ ਜਯੋਤਿਰਲਿੰਗ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਰੁਦਰ ਪੂਜਾ ਸਵੇਰੇ 8 ਵਜੇ ਤੋਂ 10 ਵਜੇ ਤੱਕ ਤੇ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਸੰਗਤ 11 ਕਰੋੜ ਵਾਰ ਓਮ ਨਮਹ ਸ਼ਿਵਾਏ ਲਿਖ ਕੇ ਜਯੋਤਿਰਲਿੰਗ ਨੂੰ ਸਮਰਪਿਤ ਹੋਣ। ਦਰਸ਼ਨਾਂ ਲਈ ਟੋਕਨ ਆਨਲਾਈਨ ਉਪਲੱਬਧ ਹੋਣਗੇ। ਆਨਲਾਈਨ ਇਕ ਸਲਿੱਪ ਪ੍ਰਾਪਤ ਕਰਨ ਉਪਰੰਤ ਵ੍ਹਟਸਐਪ ’ਤੇ ਦਰਸ਼ਨ ਦਾ ਸਮਾਂ ਪ੍ਰਾਪਤ ਹੋਵੇਗਾ।