ਰਿਪੀਟ)----ਸਰਕਾਰੀ ਪ੍ਰਾਇਮਰੀ ਸਕੂਲ ਨੰਦਨਪੁਰ ’ਚ ਲੋੜਵੰਦ ਬੱਚਿਆਂ ਦੀ ਮਦਦ
ਸਰਕਾਰੀ ਪ੍ਰਾਇਮਰੀ ਸਕੂਲ ਨੰਦਨਪੁਰ ਵਿਖੇ ਸਮਾਜ ਸੇਵਕਾਂ ਵੱਲੋਂ ਲੋੜਵੰਦ ਬੱਚਿਆਂ ਦੀ ਮਦਦ ਕੀਤੀ
Publish Date: Sun, 25 Jan 2026 06:27 PM (IST)
Updated Date: Mon, 26 Jan 2026 04:10 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਪ੍ਰਾਇਮਰੀ ਸਕੂਲ, ਨੰਦਨਪੁਰ ’ਚ ਸਮਾਜ ਸੇਵੀ ਸੱਜਣਾਂ ਵੱਲੋਂ ਲੋੜਵੰਦ ਬੱਚਿਆਂ ਦੀ ਮਦਦ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਦੌਰਾਨ ਕਰੀਬ 200 ਲੋੜਵੰਦ ਬੱਚਿਆਂ ਨੂੰ ਜੁੱਤੀਆਂ ਦੇ ਜੋੜੇ ਵੰਡੇ ਗਏ। ਇਸ ਮੌਕੇ ਸਮਾਜ ਸੇਵਕ ਕਸ਼ਮੀਰ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਐੱਸਪੀਐੱਲ ਸਿੰਘ, ਸਿਮਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ, ਅਮਨਦੀਪ ਸਿੰਘ ਤੇ ਆਸ਼ੀਸ਼ ਸ਼ਰਮਾ ਨੇ ਸ਼ਿਰਕਤ ਕੀਤੀ। ਸਕੂਲ ਸਟਾਫ਼ ਵੱਲੋਂ ਸਮਾਜ ਸੇਵਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।