ਦੁਕਾਨ ਦੀ ਬੇਸਮੈਂਟ ’ਚੋਂ ਨਾਜਾਇਜ਼ ਸ਼ਰਾਬ ਬਰਾਮਦ
ਜੂਸ ਸ਼ਾਪ ਦੀ ਦੁਕਾਨ ’ਚ ਨਜਾਇਜ਼ ਸ਼ਰਾਬ ਦੀ ਤਸਕਰੀ ਐਕਸਾਈਜ਼ ਵਿਭਾਗ ਨੇ ਕੀਤੀ ਭਾਰੀ ਮਾਤਰਾ ’ਚ ਨਜਾਇਜ਼ ਸ਼ਰਾਬ ਬਰਾਮਦ
Publish Date: Sat, 21 Mar 2026 10:17 PM (IST)
Updated Date: Sat, 21 Mar 2026 10:19 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮਨਜੀਤ ਸਿੰਘ ਢੀਂਡਸਾ, ਆਬਕਾਰੀ ਇੰਸਪੈਕਟਰ, ਆਬਕਾਰੀ ਸਰਕਲ ਬਸਤੀਆਂ ਨੇ ਆਬਕਾਰੀ ਪੁਲਿਸ ਨਾਲ ਰਲ ਕੇ ਗੁਪਤ ਸੂਚਨਾ ਤੇ ਕਪੂਰਥਲਾ ਰੋਡ ਦੇ ਬਸਤੀ ਬਾਵਾ ਖੇਲ, ਰਾਜ ਨਗਰ ’ਚ ਸਥਿਤ ਜੂਸ ਕਾਰਨਰ ਦੇ ਪਿਛਲੇ ਪਾਸੇ ਦੁਕਾਨ ਦੇ ਬੇਸਮੈਂਟ ’ਚ ਜਾਂਚ ਕੀਤੀ ਤੇ ਮੌਕੇ ਤੋਂ ਨਾਜਾਇਜ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜ ਨਗਰ ’ਚ ਸਥਿਤ ਇਕ ਜੂਸ ਵਾਲੀ ਦੁਕਾਨ ਪਿੱਛੇ ਬੇਸਮੈਂਟ ’ਚ ਨਾਜਾਇਜ ਸ਼ਰਾਬ ਡੰਪ ਕਰ ਕੇ ਰੱਖੀ ਗਈ ਹੈ ਤੇ ਮੌਕੇ ’ਤੇ ਗਾਹਕਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਵਿਭਾਗ ਦੀ ਟੀਮ ਨੇ ਪੁਲਿਸ ਪਾਰਟੀ ਸਮੇਤ ਉਕਤ ਦੁਕਾਨ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੰਜਾਬ ਕਿੰਗ ਸ਼ਰਾਬ ਦੇ 176 ਨਿੱਪ ਤੇ 48 ਪਿੰਟ (49680 ਮਿ.ਲੀ.) ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਟੀਮ ਨੇ ਬਲਦੀਪ ਸਿੰਘ ਵਾਸੀ ਰਾਜ ਨਗਰ, ਬਸਤੀ ਬਾਵਾ ਖੇਲ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਖਿਲਾਫ ਥਾਣਾ ਬਸਤੀ ਬਾਵਾ ਖੇਲ, ਜਲੰਧਰ ’ਚ ਮਾਮਲਾ ਦਰਜ ਕੀਤਾ ਹੈ।