ਗਾਇਕੀ ਜਾਂ ਗੰਨ ਕਲਚਰ ? ਮਨਕੀਰਤ ਔਲਖ ਦੇ ਨਵੇਂ ਗੀਤ 'ਤੇ ਜਲੰਧਰ 'ਚ ਹੰਗਾਮਾ, ਸ਼ਿਵ ਸੈਨਾ ਨੇ ਕੀਤੀ FIR ਦੀ ਮੰਗ
ਸੁਨੀਲ ਕੁਮਾਰ ਬੰਟੀ ਅਤੇ ਜਥੇਬੰਦੀ ਦੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਨੇ ਆਪਣੇ ਗੀਤ ਰਾਹੀਂ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਸਮਾਜ ਵਿੱਚ 'ਗੰਨ ਕਲਚਰ' ਵਧੇਗਾ। ਪੰਜਾਬੀ ਗਾਇਕੀ ਸੂਬੇ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਣ ਵਾਲੀ ਅਤੇ ਸਾਰਥਕ ਸੰਦੇਸ਼ ਦੇਣ ਵਾਲੀ ਹੋਣੀ ਚਾਹੀਦੀ ਹੈ
Publish Date: Thu, 12 Feb 2026 03:52 PM (IST)
Updated Date: Thu, 12 Feb 2026 04:05 PM (IST)
ਸੰਵਾਦਦਾਤਾ, ਜਲੰਧਰ : ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਵਾਂ ਗੀਤ 'ਅਸਲ੍ਹਾ' ਵਿਵਾਦਾਂ ਵਿੱਚ ਘਿਰ ਗਿਆ ਹੈ। ਹਿੰਦੂ ਜਥੇਬੰਦੀਆਂ ਨੇ ਇਸ ਗੀਤ ਦਾ ਵਿਰੋਧ ਕਰਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ। ਸ਼ਿਵ ਸੈਨਾ ਲਾਇਨ ਦੇ ਰਾਸ਼ਟਰੀ ਚੇਅਰਮੈਨ ਸੁਨੀਲ ਕੁਮਾਰ ਬੰਟੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਮੁਲਾਕਾਤ ਕਰਕੇ ਗਾਇਕ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਸੁਨੀਲ ਕੁਮਾਰ ਬੰਟੀ ਅਤੇ ਜਥੇਬੰਦੀ ਦੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਨੇ ਆਪਣੇ ਗੀਤ ਰਾਹੀਂ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਸਮਾਜ ਵਿੱਚ 'ਗੰਨ ਕਲਚਰ' ਵਧੇਗਾ। ਪੰਜਾਬੀ ਗਾਇਕੀ ਸੂਬੇ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਣ ਵਾਲੀ ਅਤੇ ਸਾਰਥਕ ਸੰਦੇਸ਼ ਦੇਣ ਵਾਲੀ ਹੋਣੀ ਚਾਹੀਦੀ ਹੈ। ਅਜਿਹੇ ਗੀਤ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਵੱਲ ਲੈ ਜਾ ਸਕਦੇ ਹਨ, ਇਸ ਲਈ ਗਾਇਕ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮੌਕੇ 'ਤੇ ਮੌਜੂਦ ਆਗੂ
ਇਸ ਮੌਕੇ ਰਾਸ਼ਟਰੀ ਪ੍ਰਧਾਨ (ਮਹਿਲਾ ਵਿੰਗ) ਜਯੋਤੀ ਰਾਣੀ, ਸੂਬਾ ਮੀਤ ਪ੍ਰਧਾਨ ਸੋਨੀਆ ਰਾਣੀ, ਜ਼ਿਲ੍ਹਾ ਪ੍ਰਧਾਨ ਪ੍ਰਿਅੰਕਾ, ਮੀਤ ਪ੍ਰਧਾਨ ਸੋਨੀਆ, ਜ਼ਿਲ੍ਹਾ ਪ੍ਰਧਾਨ (ਮੁਸਲਿਮ ਵਿੰਗ) ਜੈਵਿਕ ਅਲੀ ਖ਼ਾਨ, ਸ਼ਹਿਰੀ ਪ੍ਰਧਾਨ ਸੋਨੂੰ, ਹੀਰਾ, ਰਾਕੇਸ਼ ਸਮੇਤ ਹੋਰ ਕਈ ਪਾਰਟੀ ਆਗੂ ਹਾਜ਼ਰ ਸਨ।