ਗਾਇਕ ਸੰਧੂ ਦਾ ਗੀਤ 'ਕਾਂਸ਼ੀ ਵਾਲੇ ਦਾ ਸਹਾਰਾ' ਰਿਲੀਜ਼
ਗਾਇਕ ਜਸਪਾਲ ਸੰਧੂ ਦਾ ਧਾਰਮਕਿ ਗੀਤ 'ਕਾਂਸ਼ੀ ਵਾਲੇ ਦਾ ਸਹਾਰਾ' ਰਿਲੀਜ਼
Publish Date: Wed, 21 Jan 2026 07:28 PM (IST)
Updated Date: Wed, 21 Jan 2026 07:30 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪ੍ਰਸਿੱਧ ਪੰਜਾਬੀ ਲੋਕ ਗਾਇਕ ਜਸਪਾਲ ਸੰਧੂ ਦਾ ਧਾਰਮਿਕ ਗੀਤ ਕਾਂਸ਼ੀ ਵਾਲੇ ਦਾ ਸਹਾਰਾ ਰਿਲੀਜ਼ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਜਸਪਾਲ ਸੰਧੂ ਨੇ ਦੱਸਿਆ ਕਿ ਇਸ ਗੀਤ ਨੂੰ ਰਿੰਗ ਰਿਕਾਰਡਸ ਕੰਪਨੀ ਵੱਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਗੀਤਕਾਰ ਰਾਮ ਜੀ ਸੰਧੂ ਨੇ ਕਲਮਬੱਧ ਕੀਤਾ ਹੈ, ਜਦਕਿ ਇਸ ਗੀਤ ਨੂੰ ਖੂਬਸੂਰਤ ਧੁੰਨਾਂ ਚ ਸੰਗੀਤਕਾਰ ਮੈਨੀ ਮਿਊਜ਼ਿਕ ਵਲੋਂ ਪਿਰੋਇਆ ਗਿਆ ਹੈ। ਇਸ ਗੀਤ ਦਾ ਵੀਡੀਓ ਤੇ ਪ੍ਰਾਜੈਕਟ ਸੀਟੂ ਬਾਈ ਵਲੋਂ ਤਿਆਰ ਕੀਤਾ ਗਿਆ ਹੈ। ਗਾਇਕ ਜਸਪਾਲ ਸੰਧੂ ਨੇ ਦੱਸਿਆ ਕਿ ਇਸ ਗੀਤ ਲਈ ਮਹੰਤ ਸ਼ਾਂਤੀ ਨਾਥ ਡੇਰਾ ਬਲਬੇਹੜਾ ਦਾ ਵਿਸ਼ੇਸ਼ ਆਸ਼ੀਰਵਾਦ ਰਿਹਾ ਹੈ। ਇਸ ਮੌਕੇ ਉਨ੍ਹਾਂ ਅਮਰਜੀਤ ਖੁੱਤਣ (ਯੂਏਈ) ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।