ਲੋੜਵੰਦਾਂ ਨੂੰ ਵੀਲ੍ਹਚੇਅਰਜ਼ ਮੁਹੱਈਆ ਕਰਵਾਈਆਂ
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਲੋੜਵੰਦਾਂ ਨੂੰ ਵੀਲ੍ਹ-ਚੇਅਰ ਮੁੱਹਈਆ ਕਰਵਾਈਆਂ
Publish Date: Fri, 10 Apr 2026 06:33 PM (IST)
Updated Date: Fri, 10 Apr 2026 06:35 PM (IST)
-ਸੇਵਕ ਸੁਸਾਇਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਚਾਨਣ ਮੁਨਾਰਾ : ਜਥੇਦਾਰ ਡੋਗਰਾਂਵਾਲਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਦਬੇ-ਕੁਚਲੇ ਤੇ ਲੋੜਵੰਦ ਕਿਰਤੀ ਪਰਿਵਾਰਾਂ ਦੀ ਬਾਂਹ ਫੜਦਿਆਂ 12 ਅਪਾਹਜ ਵਿਅਕਤੀਆਂ ਨੂੰ ਵੀਲ੍ਹ-ਚੇਅਰਜ਼ ਮੁਹੱਈਆ ਕਰਵਾਈਆਂ। ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਭਾਵੁਕ ਸ਼ਬਦਾਂ ’ਚ ਦੱਸਿਆ ਕਿ ਸਿੱਖ ਸੇਵਕ ਸੁਸਾਇਟੀ ਕੋਈ ਪੇਸ਼ੇਵਰ ਐੱਨਜੀਓ ਨਹੀਂ ਸਗੋਂ ਇਹ ਇਕ 'ਸੰਗਤੀ ਗਰੁੱਪ' ਹੈ। ਉਨ੍ਹਾਂ ਕਿਹਾ ਸਾਡਾ ਮਕਸਦ ਗੁਰੂ ਦੀ ਸੰਗਤ ਵੱਲੋਂ ਦਿੱਤੇ ਦਸਵੰਧ ਰਾਹੀਂ ਉਨ੍ਹਾਂ ਕਿਰਤੀ ਲੋਕਾਂ ਦੇ ਦੁੱਖ ਵੰਡਾਉਣਾ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਬਣਦਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸੁਸਾਇਟੀ ਵੱਲੋਂ 10 ਗਰੀਬ ਤੇ ਪੀੜਤ ਕਿਰਤੀ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਗਏ ਹਨ। ਸੰਸਥਾ ਲਗਾਤਾਰ ਲੋੜਵੰਦਾਂ ਦੇ ਇਲਾਜ ਲਈ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ। ਇਸ ਨੇਕ ਕਾਰਜ ਦੌਰਾਨ ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਅਰਵਿੰਦਰਜੀਤ ਸਿੰਘ ਚੱਡਾ ਐਡਵੋਕੇਟ, ਬਲਜੀਤ ਸਿੰਘ ਮਿਸ਼ਨਰੀ, ਪ੍ਰਿੰਸੀਪਲ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਤੇਜਿੰਦਰ ਸਿੰਘ ਨੇ ਪ੍ਰਣ ਕੀਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ 'ਕਿਰਤ ਕਰੋ , ਨਾਮ ਜਪੋ ਤੇ ਵੰਡ ਛਕੋ' ਦੇ ਸਿਧਾਂਤ 'ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਜਾਰੀ ਰੱਖਣਗੇ। ਇਸ ਮੌਕੇ ਹਾਜ਼ਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੇ ਕਿਹਾ ਕਿ ਅੱਜ ਦੇ ਸਵਾਰਥੀ ਯੁੱਗ ’ਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਸਮਾਜ ਲਈ ਇਕ ਚਾਨਣ ਮੁਨਾਰਾ ਹਨ। ਇਸ ਮੌਕੇ ਜਥੇਦਾਰ ਡੋਗਰਾਵਾਲਾ ਨਾਲ ਐੱਚਐੱਸ ਵਾਲੀਆ, ਦਲਵਿੰਦਰ ਸਿੰਘ ਸਿਧੂ, ਤਨਵੀਰ ਸਿੰਘ, ਅਜੇ ਬਬਲਾ, ਇੰਦਰਜੀਤ ਸਿੰਘ, ਅਸ਼ੋਕ ਭਗਤ ਤੇ ਜਗਜੀਤ ਸਿੰਘ ਹਾਜ਼ਰ ਸਨ।