ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕੈਂਸਰ ਪੀੜਤ ਦੀ ਕੀਤੀ ਮਦਦ
ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਕੈਂਸਰ ਪੀੜਤ ਦੀ ਕੀਤੀ ਮਦਦ
Publish Date: Sun, 25 Jan 2026 06:13 PM (IST)
Updated Date: Mon, 26 Jan 2026 04:10 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਗਲ਼ੇ ਦੇ ਕੈਂਸਰ ਦੀ ਚੌਥੀ ਤੇ ਆਖ਼ਰੀ ਸਟੇਜ ਨਾਲ ਜੂਝ ਰਹੇ 45 ਵਰ੍ਹਿਆਂ ਦੇ ਕਿਰਤੀ ਸਿੱਖ ਜਤਿੰਦਰ ਸਿੰਘ ਦੇ ਇਲਾਜ ਲਈ ਵਿੱਤੀ ਤੇ ਨੈਤਿਕ ਸਹਿਯੋਗ ਦਿੱਤਾ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਰਿਵਾਰ ਨੇ ਆਪਣੀ ਵਿਥਿਆ ਸਾਂਝੀ ਕੀਤੀ ਤਾਂ ਉਨ੍ਹਾਂ ਤੁਰੰਤ ਆਪਣੇ ਸਾਥੀਆਂ ਸੁਸਾਇਟੀ ਦੇ ਸੀਨੀਅਰ ਮੈਂਬਰਾਂ ’ਚ ਹਰਦੇਵ ਸਿੰਘ ਗਰਚਾ ਹਰਭਜਨ ਸਿੰਘ ਬੱਲ, ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਰਾਜੂ ਆਦਿ ਨਾਲ ਮਿਲ ਕੇ ਪੀੜਤ ਪਰਿਵਾਰ ਦੇ ਗ੍ਰਹਿ ਵਿਖੇ ਗਏ ਤੇ ਤੁਰੰਤ ਵਿੱਤੀ ਮਦਦ ਮੁਹੱਈਆ ਕਰਵਾਈ। ਸੋਸਾਇਟੀ ਨੇ ਨਾ ਸਿਰਫ਼ ਇਲਾਜ ਦਾ ਖਰਚਾ ਚੁੱਕਿਆ ਸਗੋਂ ਪਰਿਵਾਰ ਨੂੰ ਨੈਤਿਕ ਹੌਸਲਾ ਵੀ ਦਿੱਤਾ।