ਸਿੱਖ ਸੇਵਕ ਸੁਸਾਇਟੀ ਨੇ ਬਣਵਾਇਆ ਕਿਰਤੀ ਦਾ ਘਰ : ਖ਼ਾਲਸਾ
ਸਿੱਖ ਸੇਵਕ ਸੁਸਾਇਟੀ ਨੇ ਬਣਵਾਇਆ ਕਿਰਤੀ ਸਿੱਖ ਦਾ ਘਰ - ਖਾਲਸਾ
Publish Date: Thu, 12 Feb 2026 07:11 PM (IST)
Updated Date: Thu, 12 Feb 2026 07:14 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਿਹਨਤਕਸ਼ ਜੀਵਨ ਤੇ ਹੜਾਂ ਦੇ ਸੰਕਟ ਦੌਰਾਨ ਪੀੜ੍ਹਤਾਂ ਦੀ ਉਮੀਦ ਦੀ ਕਿਰਨ ਬਣ ਕੇ ਉੱਭਰੀ ਸਿੱਖ ਸੇਵਕ ਸੁਸਾਇਟੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦ ਕੋਲ ਵਸਦੇ ਪਿੰਡ ਚੋਂਤਰਾ ’ਚ ਰਹਿਣ ਵਾਲੇ ਰਛਪਾਲ ਸਿੰਘ ਦਾ ਘਰ ਤਬਾਹ ਹੋਣ ਨਾਲ ਘਰੋਂ ਬੇਘਰ ਹੋਏ ਪਰਿਵਾਰ ਨੂੰ ਨਵਾਂ ਘਰ ਬਣਵਾ ਕੇ ਦਿੱਤਾ ਹੈ। ਸਿੱਖ ਸੇਵਕ ਸੁਸਾਇਟੀ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਰਛਪਾਲ ਸਿੰਘ ਦੇ ਪਰਿਵਾਰ ਦਾ ਘਰ ਤਬਾਹ ਹੋਣ ਤੋਂ ਬਾਅਦ ਪੂਰਾ ਪਰਿਵਾਰ ਮੁਸੀਬਤਾਂ ’ਚ ਘਿਰ ਗਿਆ ਸੀ ਤੇ ਨਵੇਂ ਆਸਰੇ ਦੀ ਲੋੜ ਸੀ। ਇਸ ਮੁਸ਼ਕਲ ਘੜੀ ’ਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਰਛਪਾਲ ਸਿੰਘ ਦੀ ਬਾਂਹ ਫੜੀ ਹੈ। ਉਨ੍ਹਾਂ ਦੱਸਿਆ ਕਿ ਦੋ ਕਮਰੇ, ਇਕ ਰਸੋਈ ਤੇ ਵਾਸ਼ਰੂਮ ਬਣਵਾ ਗਏ ਹਨ, ਜਿਸ ਨਾਲ ਪਰਿਵਾਰ ਨੂੰ ਸੁਰੱਖਿਅਤ ਤੇ ਸੁਖਾਲਾ ਰਹਿਣ ਦਾ ਆਸਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਉਹ ਤਿੰਨ ਪਰਿਵਾਰਾਂ ਨੂੰ ਨਵੇਂ ਮਕਾਨ ਬਣਵਾ ਕੇ ਦੇ ਰਹੇ ਹਨ। ਜਥੇਦਾਰ ਖਾਲਸਾ ਨੇ ਅਪੀਲ ਕੀਤੀ ਕਿ ਸੰਗਤ ਵਧ ਚੜ੍ਹ ਕੇ ਦਸਵੰਧ ਦੇ ਕੇ ਅਜਿਹੀਆਂ ਸੇਵਾਵਾਂ ਨੂੰ ਹੋਰ ਵਧਾਵੇ। ਇਸ ਸੇਵਾ ਮੁਹਿੰਮ ’ਚ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਸੰਦੀਪ ਸਿੰਘ ਚਾਵਲਾ, ਠੇਕੇਦਾਰ ਹਰਦੇਵ ਸਿੰਘ ਤੇ ਸਾਹਿਬ ਸਿੰਘ ਸ਼ਾਮਲ ਹਨ।