ਸਿੱਖ ਸੇਵਕ ਸੁਸਾਇਟੀ ਨੇ ਕੈਂਸਰ ਪੀੜਤ ਦੀ ਕੀਤੀ ਮਦਦ
ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਕੈਂਸਰ ਪੀੜਤ ਦੀ ਕੀਤੀ ਮਦਦ
Publish Date: Fri, 30 Jan 2026 08:10 PM (IST)
Updated Date: Fri, 30 Jan 2026 08:13 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖੀ ਦੇ ਮੁੱਢਲੇ ਸਿਧਾਂਤਾਂ ਵਿੱਚ ਸੇਵਾ ਅਤੇ ਮਾਨਵਤਾ ਦੀ ਮਦਦ ਤਹਿਤ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਹੈ। ਸੁਸਾਇਟੀ ਨੇ ਗਲੇ ਦੇ ਕੈਂਸਰ ਨਾਲ ਜੂਝ ਰਹੇ 45 ਸਾਲਾਂ ਦੇ ਕਿਰਤੀ ਸਿੱਖ ਜਤਿੰਦਰ ਸਿੰਘ ਦੇ ਇਲਾਜ ਲਈ ਵਿੱਤੀ ਤੇ ਨੈਤਿਕ ਸਹਿਯੋਗ ਦਿੱਤਾ ਹੈ। ਜਤਿੰਦਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਚੌਥੀ ਤੇ ਆਖਰੀ ਸਟੇਜ ਦੇ ਗਲੇ ਦੇ ਕੈਂਸਰ ਨਾਲ ਜੂਝ ਰਹੇ ਹਨ। ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਪਰਿਵਾਰ ਨੇ ਆਪਣੀ ਵਿਥਿਆ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਸੀਨੀਅਰ ਮੈਂਬਰਾਂ ਵਿਚ ਹਰਦੇਵ ਸਿੰਘ ਗਰਚਾ ਹਰਭਜਨ ਸਿੰਘ ਬੱਲ, ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਰਾਜੂ ਆਦਿ ਨਾਲ ਮਿਲ ਕੇ ਪੀੜਤ ਪਰਿਵਾਰ ਦੇ ਗ੍ਰਹਿ ਵਿਖੇ ਗਏ ਤੇ ਤੁਰੰਤ ਵਿੱਤੀ ਮਦਦ ਮੁਹੱਈਆ ਕਰਵਾਈ। ਸੁਸਾਇਟੀ ਨੇ ਨਾ ਸਿਰਫ਼ ਇਲਾਜ ਦਾ ਖਰਚਾ ਚੁੱਕਿਆ ਸਗੋਂ ਪਰਿਵਾਰ ਨੂੰ ਨੈਤਿਕ ਹੌਸਲਾ ਵੀ ਦਿੱਤਾ। ਖਾਲਸਾ ਨੇ ਕਿਹਾ ਕਿ ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਦੂਜਿਆਂ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਜਦੋਂ ਵੀ ਕੋਈ ਲੋੜਵੰਦ ਵਿਅਕਤੀ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਹ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਸ ਨੂੰ ਸਹਿਯੋਗ ਮਿਲੇ। ਸੁਸਾਇਟੀ ਅਪੀਲ ਕਰਦੀ ਹੈ ਕਿ ਜੇ ਕੋਈ ਵੀ ਵਿਅਕਤੀ ਜਾਂ ਸੰਸਥਾ ਜਤਿੰਦਰ ਸਿੰਘ ਦੇ ਇਲਾਜ ਵਿੱਚ ਹੋਰ ਮਦਦ ਕਰਨਾ ਚਾਹੁੰਦੀ ਹੈ ਤਾਂ ਉਹ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸੁਸਾਇਟੀ ਪਹਿਲਾਂ ਵੀ ਹੜ੍ਹ ਪੀੜਤਾਂ, ਲੋੜਵੰਦ ਪਰਿਵਾਰਾਂ ਅਤੇ ਬਿਮਾਰਾਂ ਦੀ ਮਦਦ ਕਰਦੀ ਰਹੀ ਹੈ।