ਕੈਂਸਰ ਦੇ ਮਰੀਜ਼ ਦੀ ਕੀਤੀ ਇਮਦਾਦ
ਸਿੱਖ ਜੱਥੇਬੰਦੀਆਂ ਵੱਲੋਂ ਕੈਂਸਰ ਦੇ ਮਰੀਜ਼ ਦੀ ਕੀਤੀ ਮੱਦਦ
Publish Date: Sat, 17 Jan 2026 06:44 PM (IST)
Updated Date: Sat, 17 Jan 2026 06:45 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੈਂਸਰ ਦੀ ਬਿਮਾਰੀ ਨਾਲ ਹਸਪਤਾਲ ’ਚ ਲਗਾਤਾਰ ਕੀਮੋ ਕਰਵਾ ਕੇ ਜੂਝ ਰਹੇ ਗੁਰਸਿੱਖ ਪਰਿਵਾਰ ਦੇ ਮੁਖੀ ਦੀ ਸਿੰਘ ਸਭਾਵਾਂ ਦੇ ਬੁਲਾਰੇ ਹਰਜੋਤ ਸਿੰਘ ਲੱਕੀ ਦੇ ਉਪਰਾਲੇ ਸਦਕਾ ਮਾਇਕ ਤੌਰ ’ਤੇ ਮਦਦ ਕੀਤੀ ਗਈ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਨਿੱਜੀ ਹਸਪਤਾਲ ’ਚ ਉਸਦੇ ਇਲਾਜ ਲਈ ਹਸਪਤਾਲ ’ਚ ਹੋਏ ਖਰਚੇ ਦਾ ਬਿੱਲ ਭੁਗਤਾਨ ਕਰਨ ਤੋਂ ਇਲਾਵਾ ਉਸਦੇ ਪਰਿਵਾਰ ਨੂੰ ਹੋਰ ਖਰਚਿਆਂ ਲਈ ਨਗਦ ਰਾਸ਼ੀ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਰ ਲੋੜਵੰਦ ਦੀ ਮਦਦ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਤਾਲਮੇਲ ਕਮੇਟੀ ਅੱਗੋ ਤੋਂ ਅਜਿਹੇ ਉਪਰਾਲੇ ਜਾਰੀ ਰੱਖੇਗੀ। ਉਨ੍ਹਾਂ ਜਲੰਧਰ ਦੇ ਸਮੂਹ ਗੁਰੂ ਘਰਾ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਹਰ ਗੁਰੂ ਘਰ ਵੱਖਰਾ ਫੰਡ ਰੱਖਣ ਦਾ ਉਪਰਾਲਾ ਕਰੇ।