ਦਿ ਲੈਂਡਮਾਰਕ ਸਕੂਲ ਦੇ ਵਿਦਿਆਰਥੀ ਸਨਮਾਨਿਤ
ਦੀ ਲੈਂਡਮਾਰਕ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਸਨਮਾਨਿਤ ਕੀਤਾ
Publish Date: Fri, 24 Apr 2026 06:30 PM (IST)
Updated Date: Fri, 24 Apr 2026 06:34 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਦਿ ਲੈਂਡਮਾਰਕ ਸਕੂਲ, ਭੋਗਪੁਰ ’ਚ ਸਿੱਖ ਮਿਸ਼ਨਰੀ ਕਾਲਜ ਅਧੀਨ ਸਰਕਲ 36 ਦੀ ਹੈੱਡ ਪ੍ਰਿੰਸੀਪਲ ਕੁਲਵੀਰ ਕੌਰ ਦੇ ਸਹਿਯੋਗ ਨਾਲ ਗੁਰਮਤਿ ਪ੍ਰੀਖਿਆ ਕਰਵਾਈ। ਇਸ ਪ੍ਰੀਖਿਆ ’ਚ ਸਕੂਲ ਦੇ 51 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਉੱਚ ਅੰਕ ਹਾਸਲ ਕੀਤੇ। ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਸਿੱਖ ਮਿਸ਼ਨਰੀ ਕਾਲਜ ਵੱਲੋਂ ਆਏ ਮੁੱਖ ਮਹਿਮਾਨਾਂ ਵਿੱਚ ਏ.ਐੱਸ.ਆਈ. ਸਤਨਾਮ ਸਿੰਘ (ਭੋਗਪੁਰ), ਪ੍ਰਸਿੱਧ ਕਥਾਵਾਚਕ ਭਾਈ ਹਰਅੰਮ੍ਰਿਤਪਾਲ ਸਿੰਘ, ਯੂਥ ਲੀਡਰ ਜਸਪ੍ਰੀਤ ਕੌਰ ਅਤੇ ਰਾਜਿੰਦਰ ਸਿੰਘ ਰਾਜਾ ਸ਼ਾਮਲ ਸਨ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਸੋਨਮ ਸ਼ਰਮਾ, ਇੰਚਾਰਜ ਜਸਕਿਰਨ ਕੌਰ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਭਾਈ ਹਰਅੰਮ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਅੰਤ ’ਚ ਸਕੂਲ ਪ੍ਰਿੰਸੀਪਲ ਸੋਨਮ ਸ਼ਰਮਾ ਨੇ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਕੂਲ ਵਿੱਚ ਹਰ ਸਾਲ ਗੁਰਮਤਿ ਤੇ ਸ਼ਬਦ ਗਾਇਨ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ।