ਸਿੱਖ ਕ੍ਰਿਕਟ ਕਲੱਬ ਨੇ ਕਰਵਾਏ ਮੈਚ
ਸਿੱਖ ਕ੍ਰਿਕਟ ਕਲੱਬ ਨੇ ਕਰਵਾਏ ਕ੍ਰਿਕਟ ਮੈਚ
Publish Date: Mon, 02 Mar 2026 06:20 PM (IST)
Updated Date: Mon, 02 Mar 2026 06:22 PM (IST)

-ਮਹਾਰਾਜਾ ਰਣਜੀਤ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆਂ ਟੀਮਾਂ ਜਿੱਤੀਆਂ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਕ੍ਰਿਕਟ ਕਲੱਬ ਵੱਲੋਂ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਦੇ ਮਾਰਗਦਰਸ਼ਨ ’ਚ ਪਾਵਰ ਪਲੇਅ ਕ੍ਰਿਕਟ ਗਰਾਊਂਡ ’ਚ 2 ਮੈਚ ਕਰਵਾਏ। ਸੰਸਥਾ ਦੇ ਆਗੂ ਮਨਪ੍ਰੀਤ ਸਿੰਘ ਗਾਬਾ ਨੇ ਦੱਸਿਆ ਕਿ ਪਹਿਲਾ ਰੋਮਾਂਚਕ ਕ੍ਰਿਕਟ ਮੈਚ ਕ੍ਰਮਵਾਰ ਸਾਹਿਬ ਸਿਡਾਨਾ ਤੇ ਸਚਬੀਰ ਸਿੰਘ ਦੀ ਕਪਤਾਨੀ ਵਾਲੀਆਂ ਮਹਾਰਾਜਾ ਰਣਜੀਤ ਸਿੰਘ ਤੇ ਸ਼ਾਮ ਸਿੰਘ ਅਟਾਰੀ ਟੀਮਾਂ ਵਿਚਕਾਰ ਖੇਡਿਆ ਗਿਆ। ਸ਼ਾਮ ਸਿੰਘ ਅਟਾਰੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਓਵਰਾਂ ’ਚ 70 ਦੌੜਾਂ ਬਣਾਈਆਂ। ਮਹਾਰਾਜਾ ਰਣਜੀਤ ਸਿੰਘ ਟੀਮ ਨੇ 5.4 ਓਵਰਾਂ ’ਚ 72 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਮੈਚ ਦਾ ਬਿਹਤਰੀਨ ਬੱਲੇਬਾਜ਼ ਹਰਜੋਤ ਸਿੰਘ ਤੇ ਬਿਹਤਰੀਨ ਗੇਂਦਬਾਜ਼ ਦਿਵਜੋਤ ਸਿੰਘ ਨੂੰ ਐਲਾਨਿਆ ਗਿਆ। ਗਾਬਾ ਨੇ ਦੱਸਿਆ ਕਿ ਦੂਜਾ ਮੈਚ ਸਪਰਸ਼ਜੋਤ ਸਿੰਘ ਤੇ ਪ੍ਰਭਨੁਰ ਦੀ ਕਪਤਾਨੀ ਵਾਲੀਆਂ ਹਰੀ ਸਿੰਘ ਨਲਵਾ ਤੇ ਜੱਸਾ ਸਿੰਘ ਆਹੂਲਵਾਲੀਆ ਟੀਮਾਂ ਵਿਚਕਾਰ ਖੇਡਿਆ ਗਿਆ। ਹਰੀ ਸਿੰਘ ਨਲਵਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੁੱਲ 99 ਦੌੜਾਂ (ਆਲ ਆਊਟ) ਬਣਾਈਆਂ। ਜੱਸਾ ਸਿੰਘ ਅਹਲੂਵਾਲੀਆ ਟੀਮ ਨੇ 100 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕੀਤੀ। ਮੈਚ ਦਾ ਬਿਹਤਰੀਨ ਗੇਂਦਬਾਜ਼ ਦਿਵਜੋਤ ਸਿੰਘ ਤੇ ਬਿਹਤਰੀਨ ਬੱਲੇਬਾਜ਼ ਪ੍ਰਭਨੂਰ ਸਿੰਘ ਨੂੰ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਸਿੱਖ ਕ੍ਰਿਕਟ ਕਲੱਬ ਦੇ ਗਠਨ ਦਾ ਉਦੇਸ਼ ਨੌਜਵਾਨਾਂ ਅੰਦਰ ਸਿੱਖ ਧਰਮ ਤੇ ਖੇਡ ਭਾਵਨਾ ਨੂੰ ਉਤਸ਼ਾਹਤ ਕਰਨਾ ਹੈ ਤੇ ਕਲੱਬ ਮਨਦੀਪ ਸਿੰਘ ਮਿੱਠੂ ਦੇ ਮਾਰਗਦਰਸ਼ਨ ’ਚ ਖੇਡਾਂ ਰਾਹੀਂ ਨੌਜਵਾਨਾਂ ਵਿਚ ਏਕਤਾ, ਅਨੁਸ਼ਾਸਨ ਤੇ ਖੇਡ ਭਾਵਨਾ ਨੂੰ ਉਤਸ਼ਾਹਤ ਕਰਦਾ ਰਹੇਗਾ।